ਇਸ ਪੁਸਤਕ ਵਿਚ ਦਸਮ ਗ੍ਰੰਥ ਜੀ ਦੇ ਸ਼ਬਦਾਰਥ ਦਰਜ ਕੀਤੇ ਹਨ। ਇਸ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ। ਪੋਥੀ ਪਹਿਲੀ ਵਿਚ ਜਾਪੁ, ਅਕਾਲ ਉਸਤਤਿ, ਬਚਿੱਤ੍ਰ ਨਾਟਕ, ਚੰਡੀ ਚਰਿੱਤ੍ਰ (ਪਹਿਲਾ), ਚੰਡੀ ਚਰਿੱਤ੍ਰ (ਦੂਜਾ), ਵਾਰ ਦੁਰਗਾ ਕੀ, ਚਉਬੀਸ ਅਵਤਾਰ (ਰਾਮਾਵਤਾਰ ਤੀਕ) ਦੇ ਸ਼ਬਦਾਰਥ ਦਰਜ ਹਨ। ਪੋਥੀ ਦੂਜੀ ਵਿਚ ਕ੍ਰਿਸ਼ਨਾਵਤਾਰ ਅਤੇ ਪੋਥੀ ਤੀਜੀ ਵਿਚ ਬਾਕੀ ਅਵਤਾਰ ਤੇ ਉਪਾਵਤਾਰ, ਸ਼ਸਤ੍ਰ ਨਾਮ ਮਾਲਾ, ਗਿਆਨ ਪ੍ਰਬੋਧ, ਸਵੱਯੇ, ਸ਼ਬਦ, ਕਬਿੱਤ ਤੇ ਜ਼ਫਰਨਾਮਾ ਦੇ ਸ਼ਬਦਾਰਥ ਦਰਜ ਕੀਤੇ ਗਏ ਹਨ।