ਪ੍ਰੋ. ਸੰਤ ਸਿੰਘ ਸੇਖੋਂ ਪੰਜਾਬੀ ਦੇ ਪ੍ਰਬੁੱਧ ਚਿੰਤਕ ਸਨ ਜਿਨ੍ਹਾਂ ਦੀ ਬਹੁਪੱਖੀ ਪ੍ਰਤਿਭਾ ਨੇ ਮੌਲਿਕ ਸਾਹਿਤ ਵੀ ਰਚਿਆ ਅਤੇ ਸਿਧਾਂਤਕ ਆਲੋਚਨਾਤਮਕ ਕਾਰਜ ਵੀ ਕੀਤਾ । ਆਧੁਨਿਕ ਪੰਜਾਬੀ ਸਾਹਿਤ ਵਿਚ ਉਨ੍ਹਾਂ ਦਾ ਯੋਗਦਾਨ ਵਡਮੁੱਲਾ ਹੈ । ਪੰਜਾਬੀ ਦੇ ਸਿਰਮੌਰ ਦੀ ਜਨਮ ਸ਼ਤਾਬਦੀ ਨੂੰ ਮਨਾਉਣ ਵੇਲੇ ਯੂਨੀਵਰਸਿਟੀ ਨੇ ਨਾ ਕੇਵਲ ਸਾਹਿਤਕ ਸਮਾਰੋਹ ਉਲੀਕਿਆ ਬਲਕਿ ਉਨ੍ਹਾਂ ਦੇ ਸਮੁੱਚੇ ਸਾਹਿਤਕ ਕਾਰਜ ਨੂੰ ਸੱਤ ਜਿਲਦਾਂ ਵਿਚ ਪ੍ਰਕਾਸ਼ਿਤ ਕਰਨ ਦਾ ਫੈਸਲਾ ਲਿਆ । ਇਹ ਪੁਸਤਕ ਮਨਜੀਤਪਾਲ ਕੌਰ ਸੰਪਾਦਕ ਸੰਤ ਸਿੰਘ ਸੇਖੋਂ ਦੀ (ਇਕਾਂਗੀ) ਦਾ ਸੰਗ੍ਰਹਿ ਹੈ ।