ਇਸ ਪੁਸਤਕ ਵਿੱਚ ਸਾਡੇ ਪੰਜਾਬ ਦੀਆਂ ਉੱਘੀਆਂ ਲੋਕ ਗਾਇਕਾਵਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ । ਇਸ ਪੁਸਤਕ ਵਿਚ ਸਮਸ਼ਾਦ ਬੇਗਮ ਤੋਂ ਲੈ ਕੇ ਅੱਜ-ਕੱਲ੍ਹ ਪੰਜਾਬੀ ਗਾਇਕੀ ਦੇ ਖੇਤਰ ਵਿਚ ਨਾਮਣਾ ਖੱਟ ਰਹੀ ਗਾਇਕਾ ਜਸਪਿੰਦਰ ਨਰੂਲਾ ਤੱਕ ਪ੍ਰਸਿੱਧ ਹੋਈਆਂ ਸਾਡੀਆਂ ਗਾਇਕਾਵਾਂ ਦੇ ਵਿਅਕਤਿਤਵ ਅਤੇ ਉਨ੍ਹਾਂ ਦੀ ਗਾਇਨ ਕਲਾ ਦੇ ਵੱਖ-ਵੱਖ ਪਹਿਲੂਆਂ ਬਾਰੇ ਰੌਸ਼ਨੀਂ ਪਾਈ ਹੈ ਅਤੇ ਸੁਰਿੰਦਰ ਕੌਰ, ਨਰਿੰਦਰ ਬੀਬਾ, ਨੂਰਜਹਾਂ, ਗੁਰਮੀਤ ਬਾਵਾ ਤੇ ਜਗਮੋਹਨ ਕੌਰ ਵਰਗੀਆਂ 36 ਗਾਇਕਾਵਾਂ ਦੇ ਜੀਵਨ, ਗਾਇਨ ਕਲਾ ਤੇ ਪੰਜਾਬੀ ਲੋਕ ਗਾਇਕੀ ਨੂੰ ਉਹਨਾਂ ਦੀ ਦੇਣ ਬਾਰੇ ਇਸ ਪੁਸਤਕ ਵਿੱਚ ਵਿਸਥਾਰ ਸਹਿਤ ਰੌਸ਼ਨੀ ਪਾਈ ਗਈ ਹੈ ਅਤੇ ਗਾਇਕਾਵਾਂ ਵਲੋਂ ਗਾਏ ਤੇ ਪ੍ਰਸਿੱਧ ਹੋਏ ਗੀਤਾਂ ਨੂੰ ਵੀ ਪੁਸਤਕ ਵਿਚ ਕਲਮਬੱਧ ਕੀਤਾ ਗਿਆ ਹੈ । ਇਹ ਪੁਸਤਕ ਸ੍ਰੋਤੇ, ਵਿਦਿਆਰਥੀ, ਖੋਜਾਰਥੀ ਅਤੇ ਇਸ ਖੇਤਰ ਵਿਚ ਕੰਮ ਕਰ ਰਹੇ ਗਾਇਕ ਕਲਾਕਾਰ ਇਸ ਪੁਸਤਕ ਤੋਂ ਪੂਰਨ ਲਾਭ ਪ੍ਰਾਪਤ ਕਰ ਸਕਣਗੇ ।