ਇਹ ਪੁਸਤਕ ਪੰਜਾਬ ਦੇ ਵਰਤਮਾਨ ਤੇ ਬੀਤੇ ਸੰਗੀਤਕ ਸਮਿਆਂ ਦੇ ਖੁੱਲ੍ਹੇ-ਡੁੱਲ੍ਹੇ ਦੀਦਾਰ ਕਰਵਾਉਂਦੀ ਹੈ। ਪੰਜਾਬ ਵਿਚ ਬੀਤੇ ਸਮੇਂ ਦਾ ਸੰਗੀਤ ਕਿਹੋ-ਜਿਹਾ ਸੀ, ਸ੍ਰੋਤੇ ਕਿਸ ਤਰ੍ਹਾਂ ਦੇ ਸਨ ਅਤੇ ਉਹਨਾਂ ਸਮਿਆਂ ਵਿਚ ਲੋਕਾਂ ਦਾ ਮੰਨੋਰੰਜਨ ਕਰਨ ਵਾਲੇ ਢਾਡੀਆਂ, ਲੋਕ-ਗਾਇਕਾਂ, ਗਾਇਕਾਵਾਂ, ਗੀਤਕਾਰਾਂ ਤੇ ਸੰਗੀਤਕਾਰਾਂ ਬਾਰੇ ਵਿਸਥਾਰਿਤ ਜਾਣਕਾਰੀ ਇਸ ਪੁਸਤਕ ’ਚੋਂ ਸਹਿਜੇ ਹੀ ਮਿਲ ਜਾਂਦੀ ਹੈ। ਗੀਤਾਂ ਦੀ ਰਿਕਾਰਡਿੰਗ ਦਾ ਯੁੱਗ, ਵਿਆਹ ਸ਼ਾਦੀਆਂ ਦਾ ਗੀਤ-ਸੰਗੀਤ, ਪਿੰਡਾਂ ਦੀਆਂ ਸੰਗੀਤਕ ਰੋਣਕਾਂ, ਇਹਨਾਂ ਤੋਂ ਇਲਾਵਾ ਉਹਨਾਂ ਸਮਿਆਂ ਦੇ ਲੋਕ ਸਾਜ਼ਾਂ ਅਤੇ ਸਾਜਿੰਦਿਆਂ ਬਾਰੇ ਵੀ ਖੁੱਲ੍ਹ ਕੇ ਲਿਖਿਆ ਗਿਆ ਹੈ। ਪੰਜਾਬੀ ਸੰਗੀਤ ਜਗਤ ਦੇ ਬੀਤੇ ਉਤੇ ਝਾਤ ਪੁਵਾਉਂਦਾ ਹੋਇਆ ਲੇਖਕ ਪਾਠਕਾਂ ਨੂੰ ਪੰਜਾਬ ਦੇ ਵਰਤਮਾਨ ਸੰਗੀਤਕ ਖੇਤਰ ਵਿਚ ਲੈ ਜਾਂਦਾ ਹੈ ਤੇ ਮੌਜੂਦਾ ਸਮੇਂ ਦੀਆਂ ਸੰਗੀਤਕ ਪ੍ਰਸਥਿਤੀਆਂ ਉਤੇ ਪ੍ਰਕਾਸ਼ ਪਾਉਂਦਾ ਹੈ।