ਸਮਾਜ ਨੇ ਕਦੇ ਵੀ ਖੁੱਲ੍ਹੇ ਦਿਲ ਨਾਲ ਔਰਤ ਹੇ ਹੱਕ ਨਹੀਂ ਕਬੂਲੇ । ਉਹਦੀ ਆਵਾਜ਼ ਨੂੰ ਨੇੜੇ ਹੋ ਕੇ ਨਹੀਂ ਸੁਣਿਆ । ਉਹਦੇ ਮਨ ਨੂੰ ਕੋਲ ਬਹਿ ਕੇ ਨਹੀਂ ਛੋਹਿਆ । ਇਸੇ ਲਈ ਔਰਤ ਨੂੰ ਆਪਾ ਪ੍ਰਗਟਾਵੇ ਲਈ ਗੀਤਾਂ ਦਾ ਸਾਧਨ ਕਬੂਲਣਾ ਪਿਆ । ਔਰਤ ਆਪਣੀ ਸਮੁੱਚੀ ਜ਼ਿੰਦਗੀ ਵਿਚ ਗੀਤਾਂ ਦੇ ਤਿੰਨ ਨਾਟ ਖੇਡਦੀ ਦਿਖਾਈ ਦੇਂਦੀ ਹੈ । ਪਹਿਲੇ ਨਾਟ ਵਿਚ ਉਹਦਾ ਪਿਤਾ, ਦੂਸਰੇ ਨਾਟ ਵਿਚ ਉਹਦਾ ਪਤੀ, ਤੀਸਰੇ ਨਾਟ ਵਿਚ ਉਹਦਾ ਪੁੱਤਰ, ਤਿੰਨ ਮੁਖ ਨਾਇਕ ਕੰਮ ਕਰਦੇ ਦਿੱਸਦੇ ਹਨ ।