ਜਦ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ, ਮਨੁੱਖ ਦੀ ਸੋਚ ਨੇ ਤਰੱਕੀ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ ਹੀ ਮਨੁੱਖ ਦੀ ਚਾਹਨਾ ਰੱਬ ਜੀ ਨੂੰ ਮਿਲਣ ਦੀ ਬਣੀ ਹੋਈ ਹੈ । ਪੁਰਾਤਨ ਤੋਂ ਪੁਰਾਤਨ ਲਿਖਤਾਂ ਦੀ ਪੜਚੋਲ ਕੀਤਿਆਂ ਵੀ ਇਹੋ ਤੱਤ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਮਨੁੱਖ ਦੀ ਜੱਦੋਜਹਿਦ ਏਹੋ ਹੀ ਰਹੀ ਹੈ ਕਿ ਕਿਸੇ ਨ ਕਿਸੇ ਤਰੀਕੇ ਨਾਲ ਉਸ ਰੱਬ ਜੀ ਨਾਲ ਮਿਲਾਪ ਹਾਸਲ ਕੀਤਾ ਜਾਵੇ । ਲੇਖਕ ਗੁਰਬਾਣੀ ਦੀਆਂ ਪੰਕਤੀਆਂ ਵਿਚੋਂ ਰੱਬ ਜੀ ਬਾਰੇ ਅਤੇ ਰੱਬ ਜੀ ਨੂੰ ਮਿਲਣ ਵਾਸਤੇ ਨਿਵੇਕਲੇ ਢੰਗ ਨਾਲ ਮਾਰਗ ਦਰਸ਼ਨ ਕਰਦਾ ਹੈ ।