‘ਕੁਤਕੁਤਾੜੀਆਂ’ ਆਪਣੇ ਆਪ ਵਿਚ ਇਕ ਹਾਸ-ਵਿਅੰਗ ਲਿਖਤ ਹੈ ਜੋ ਆਪਣੇ ਨਾਮ ਤੋਂ ਹੀ ਆਪਣੀ ਪਛਾਣ ਕਰਾਂਉਂਦੀ ਹੈ । ਇਸ ਕਿਤਾਬ ਵਿਚ ਹਰ ਤਰ੍ਹਾਂ ਦਾ ਵਿਅੰਗ ਹੈ । ਲੇਖਕ ਇਸ ਕਿਤਾਬ ਰਾਹੀਂ ਸਮਾਜਿਕ, ਧਾਰਮਿਕ ਤੇ ਰਾਜਨੀਤਕ ਪੱਖ ਤੋਂ ਆਪਣੀਆਂ ਲਿਖਤਾਂ ਨੂੰ ਬਹੁਤ ਹੀ ਸਹੀ ਤਰੀਕੇ ਨਾਲ ਕਲਮਬੱਧ ਕਰ ਦਿੰਦਾ ਹੈ, ਜਿਸ ਵਜੋਂ ਪਾਠਕ ਨੂੰ ਆਪਣੇ ਆਪ ਸਮਝ ਪੈ ਜਾਂਦੀ ਹੈ ਕਿ ਲੇਖਕ ਕੀ ਕਹਿਣਾ ਚਾਹੁੰਦਾ ਹੈ ।