ਇਹ ਪੁਸਤਕ ਹਾਸ ਵਿਅੰਗ ਚੁਟਕਲਿਆਂ ਦਾ ਇਕ ਗੁਲਦਸਤਾ ਹੈ । ਇਸ ਵਿਚਲੀ ਸਾਮਗਰੀ, ਅੰਦਾਜ਼ ਅਤੇ ਦ੍ਰਿਸ਼ਟੀ ਤਿੰਨੇ ਮਹੱਤਵਪੂਰਨ ਹਨ । ਲੇਖਕ ਨੇ ਸਿਰਫ਼ ਉਹਨਾਂ ਚੁਟਕਲਿਆਂ ਨੂੰ ਹੀ ਇੱਕਤਰ ਕੀਤਾ ਹੈ, ਜਿਹੜੇ ਘਰ-ਪਰਿਵਾਰ ਵਿਚ ਬੈਠ ਕੇ ਪੜ੍ਹੇ-ਸੁਣੇ ਜਾ ਸਕਦੇ ਹਨ । ਅਸ਼ਲੀਲ ਤੱਤ ਇਹਨਾਂ ਵਿਚੋਂ ਅਸਲੋਂ ਗ਼ੈਰ-ਹਾਜ਼ਰ ਹੈ ਅਤੇ ਇਹਨਾਂ ਦੇ ਇਰਦ-ਗਿਰਦ ‘ਸਮਾਜਿਕਤਾ’ ਦੀ ਪਰਤ ਸਾਫ਼ ਰੂਪ ਵਿਚ ਪਛਾਣੀ ਜਾ ਸਕਦੀ ਹੈ । ਇਸ ਵਿਚ ਸਭਿਅ-ਹਾਸਾ, ਗੁੱਝੇ ਵਿਅੰਗ, ਦਿਲਚਸਪ ਪ੍ਰਸੰਗ ਅਤੇ ਸਿਹਤਮੰਦ ਮਨੋਰੰਜਨ ਮੌਜੂਦ ਹਨ ।