ਇਸ ਪੁਸਤਕ ਵਿਚ ਇਸ਼ਕ ਦੇ ਕਿੱਸਿਆਂ ਵਿਚੋਂ ਹਾਸ਼ਮ ਦੀ ‘ਸੱਸੀ ਪੁੰਨੂੰ’ ਅਤੇ ਫਜ਼ਲ ਸ਼ਾਹ ਦੀ ‘ਸੋਹਣੀ-ਮਹੀਂਵਾਲ’ ਕਿੱਸਿਆਂ ਦਾ ਅਧਿਐਨ ਕੀਤਾ ਹੈ। ਇਸ ਵਿਚ ਪੰਜਾਬੀ ਕਿੱਸਾ-ਕਾਵਿ ਦਾ ਆਰੰਭ, ਉਤਪੱਤੀ ਤੇ ਵਿਕਾਸ ਸੰਬੰਧੀ ਚਰਚਾ ਪਹਿਲੇ ਅਧਿਆਏ ਵਿਚ ਕੀਤੀ ਗਈ ਹੈ, ਇਸ ਤੋਂ ਬਾਅਦ ਦੂਜੇ ਅਧਿਆਏ ਵਿਚ ਹਾਸ਼ਮ ਦੀ ਰਚਨਾ ‘ਸੱਸੀ ਪੁੰਨੂੰ’ ਨੂੰ ਲਿਆ ਗਿਆ ਹੈ ਜਿਸ ਵਿਚ ਹਾਸ਼ਮ ਦੇ ਜੀਵਨ, ਰਚਨਾ ਵਿਚ ਚਿੰਤਨ ਦੇ ਵੱਖ ਵੱਖ ਪੱਖਾਂ ਤੋਂ ਇਲਾਵਾ ਕਲਾਤਮਕ ਪਹਿਲੂਆਂ ਨੂੰ ਵੀ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ। ਤੀਜੇ ਅਧਿਆਏ ਵਿਚ ਕਿੱਸਾ ਸੱਸੀ ਪੁੰਨੂੰ ਬਾਰੇ ਵਿਸਥਾਰ ਚਰਚਾ ਕੀਤੀ ਗਈ ਹੈ। ਚੌਥੇ ਅਤੇ ਪੰਜਵੇਂ ਅਧਿਆਇ ਵਿਚ ਕਿੱਸਾ ਫਜ਼ਲ ਸ਼ਾਹ ‘ਸੋਹਣੀ ਮਹੀਂਵਾਲ’ ਲਿਆ ਗਿਆ ਹੈ। ਇਸ ਦੇ ਉਪਰੰਤ ਇਹਨਾਂ ਪ੍ਰਤੀ ਕਥਾਵਾਂ ਨੂੰ ਛੇਵੇਂ ਅਧਿਆਏ ਵਿਚ ਸਿੱਟੇ ਦੇ ਰੂਪ ਵਿਚ ਦਿੱਤਾ ਗਿਆ ਹੈ ਤਾਂ ਜੋ ਕਾਵਿ-ਸਿਧਾਂਤਾਂ ਨੂੰ ਸਪਸ਼ਟਤਾ ਨਾਲ ਪਛਾਨਣ ਅਤੇ ਉਨ੍ਹਾਂ ਦੇ ਸੰਗਠਨਕਾਰੀ ਨਿਯਮਾਂ ਤੱਕ ਪਹੁੰਚ ਕੇ ਸਮੁੱਚੇ ਕਾਵਿ ਨੂੰ ਨਿਸ਼ਚਿਤ ਕੀਤਾ ਜਾ ਸਕੇ।