ਇਸ ਪੁਸਤਕ ਵਿਚ ਪੰਜਾਬ ਦੇ ਪ੍ਰਸਿੱਧ ਕਵੀ ਮੁਕਬਲ ਦਾ ਕਿੱਸਾ ਹੀਰ ਰਾਂਝਾ ਪੇਸ਼ ਕੀਤਾ ਗਿਆ ਹੈ। ਇਸ ਕਿੱਸੇ ਦੇ ਕੁਲ 430 ਬੰਦ ਹਨ ਅਤੇ ਭਾਸ਼ਾ ਸ਼ੁੱਧ, ਠੇਠ ਤੇ ਮੁਹਾਵਰੇਦਾਰ ਹੈ। ਕਾਵਿ ਰਚਨਾ ਸੁਹਜ-ਭਰਪੂਰ ਹੈ। ਭਾਸ਼ਾ ਵਿਚ ਕਿਤੇ ਵੀ ਅਸ਼ਲੀਲ ਸ਼ਬਦਾਵਲੀ ਜਾਂ ਗੰਵਾਰੂਪਨ ਦ੍ਰਿਸ਼ਟੀਗੋਚਰ ਨਹੀਂ ਹੁੰਦਾ। ਕਿੱਸੇ ਦਾ ਆਰੰਭ ਖੁਦਾ ਦੀ ਸਿਫਤ-ਸਾਲਾਹ ਨਾਲ ਕੀਤਾ ਗਿਆ ਹੈ। ਉਪਰੰਤ ਇਸ਼ਕ ਦੀ ਵਡਿਆਈ ਕੀਤੀ ਹੈ।