1989 ਦੀਆਂ ਸਰਦੀਆਂ ਵਿੱਚ ਸ੍ਰੀਨਗਰ ਪ੍ਰੇਤਾ ਦਾ ਸ਼ਹਿਰ ਜਾਪਦਾ ਸੀ, ਜਿੱਥੇ ਯੁੱਧ ਦਾ ਤਾਂਡਵ ਸ਼ੁਰੂ ਹੋ ਚੁਕਿਆ ਸੀ । ਕੇੰਦਰੀ ਗ੍ਰਹਿ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੀ ਰਿਹਾਈ ਬਦਲੇ ਜਦੋਂ ਜੇ.ਕੇ. ਐੱਲ.ਐੱਫ. ਦੇ ਮੁੰਡੀਆਂ ਨੂੰ ਛੱਡਿਆ ਗਿਆ ਤਾਂ ਉਦੋਂ ਵਾਦੀ ਵਿੱਚ ਹਿੰਸਾ ਲਈ ਨਵੇਂ ਬੂਹੇ ਖੁੱਲ੍ਹ ਗਏ । ਫ਼ਾਰੂਕ ਅਬਦੁੱਲਾ ਦਾ ਉਦੋਂ ਕਹਿਣਾ ਸੀ ਕਿ ਇਨ੍ਹਾਂ ਖਾੜਕੂਆਂ ਨੂੰ ਰਿਹਾਅ ਕਰ ਕੇ ਸਰਕਾਰ ਨੇ ਖ਼ੁਦ ਕਸ਼ਮੀਰਿਆਂ ਦੀ ਇਸ ਸੋਚ ਨੂੰ ਬਲ ਦੇ ਦਿੱਤਾ ਹੈ ਕਿ ਆਜ਼ਾਦੀ ਹਾਸਲ ਕਰਨੀ ਸੰਭਵ ਹੈ । ਫ਼ਾਰੂਕ ਵੱਲੋਂ ਉਸ ਵੇਲੇ ਕੀਤੀ ਪੇਸ਼ੀਨਗੋਈ ਕਿ ਸਾਨੂੰ ਇਸ ਦਾ ਭਾਰੀ ਮੁੱਲ ਤਾਰਨਾ ਪਵੇਗਾ, ਸਮਾਂ ਪਾ ਕੇ ਬਿਲਕੁਲ ਸਹੀ ਸਾਬਤ ਹੋਈ । ਵਾਦੀ ਵਿੱਚ ਸ਼ੁਰੂ ਹੋਏ ਇਸ ਹਿੰਸਕ ਦੌਰ ’ਚ ਹਾਲਾਤ ਇਸ ਹੱਦ ਤੱਕ ਨਿੱਘਰ ਗਏ ਸਨ ਕਿ ਨਾ ਕੇਵਲ ਮੁੱਖ ਮੰਤਰੀ ਨਿਵਾਸ ਵਾਲੇ ਅਤਿ ਸੁਰੱਖਿਅਤ ਇਲਾਕੇ ਦੇ ਨੇੜੇ ਤੇੜੇ ਗੋਲੀਬਾਰੀ ਹੋਣ ਲਗੀ ਸੀ, ਸਗੋਂ ਛਾਉਣੀ ਨੇੜੇ ਵੀ ਟਰੱਕਾਂ ’ਚ ਸਵਾਰ ਹਥਿਆਰਬੰਦ ਨੋਜਵਾਨ ਨਜ਼ਰੀਂ ਪੈਂਦੇ ਸਨ । ਕਸ਼ਮੀਰੀਆਂ ਨੂੰ ਲਗਦਾ ਸੀ ਕਿ ਆਜ਼ਾਦੀ ਹਾਸਲ ਕਰਨੀ ਹੁਣ ਬਹੁਤੀ ਦੂਰ ਦੀ ਗੱਲ ਨਹੀਂ । ਉਸ ਵਕਤ ਉਥੇ ਤਾਇਨਾਤ ਏ.ਐੱਸ. ਦੁੱਲਤ ਨੇ ਆਈ.ਬੀ. ਵਿਚਲੇ ਆਪਣੇ ਸਹਿਜੋਗਿਆਂ ਨੂੰ ਇਕ ਇਕ ਕਰ ਕੇ ਇਸ ਹਿੰਸਾ ਦੀ ਭੇਟ ਚੜ੍ਹਦਿਆਂ ਦੇਖਿਆਂ.....