ਇਹ ਪੁਸਤਕ ਪੰਜਾਬ ਦੇ ਮਾਲਵਾ ਖੇਤਰ ਦੇ ਲੋਕ ਸਾਹਿੱਤ ਨਾਲ ਸੰਬੰਧਿਤ ਹੈ। ਇਸ ਪੁਸਤਕ ਵਿਚ ਲੇਖਕ ਨੇ ਮਲਵਈਆਂ ਦੀਆਂ ਬੋਲੀਆਂ ਇੱਕਤਰ ਕੀਤੀਆਂ ਹਨ। ਇਹ ਬੋਲੀਆਂ ਪੰਜਾਬ ਦੇ ਦਿਨੋਂ ਦਿਨ ਖੁਰ ਰਹੇ ਲੋਕ-ਕਾਵਿ ਨੂੰ ਸੰਭਾਲਣ ਦਾ ਇਸ ਪੁਸਤਕ ਰਾਹੀਂ ਯਤਨ ਕੀਤਾ ਗਿਆ ਹੈ। ਇਸ ਦੇ ਅਧਿਐਨ ਤੋਂ ਮਾਲਵੇ ਖੇਤਰ ਦੇ ਵਿਲੱਖਣ ਸਭਿਆਚਾਰਕ ਮੁਹਾਂਦਰੇ ਨੂੰ ਸਮਝਣ ਅਤੇ ਉਸ ਦੀ ਪਛਾਣ ਕਰਨ ਵਿਚ ਸਹਾਇਤਾ ਮਿਲਦੀ ਹੈ।