ਇਹ ਨਾਵਲ ਇੰਗਲੈਂਡ ਦੇ ਸਾਹਿਤਕ ਹਲਕਿਆਂ ਵਿੱਚ ਵਾਪਰਦਾ ਹੈ । ਇਹ ਜੇਠੂ ਨਾਂ ਦੇ ਬੰਦੇ ਦੀ ਤਰਾਸਦੀ ਹੈ ਜਿਸ ਨੇ ਬਹੁਤ ਕਠਨ ਬਚਪਨ ਦੇਖਿਆ ਹੈ ਤੇ ਜਿਸ ਦਾ ਅਸਰ ਉਸ ਉਪਰ ਸਾਰੀ ਉਮਰ ਰਹਿੰਦਾ ਹੈ । ਇਹ ਨਾਵਲ ਪੰਜਾਬੀ ਦੇ ਲੇਖਕਾਂ ਦੇ ਅੰਦਰ ਵਸਦੇ ਹਉਮਿਆਂ ਤੇ ਲੋਭਾਂ ਦੀ ਗੱਲ ਵੀ ਕਰਦਾ ਹੈ । ਬਰਤਾਨਵੀ ਪੰਜਾਬੀ ਸਾਹਿਤ ਦੀ ਸਿਆਸਤ ਨੂੰ ਸਮਝਣ ਵਿੱਚ ਇਹ ਨਾਵਲ ਬਹੁਤ ਸਹਾਈ ਹੋਵੇਗਾ । ਇਸ ਦਾ ਮੁੱਖ ਕਿਰਦਾਰ ਜ਼ਿੰਦਗੀ ਜਿੱਡਾ ਵੱਡਾ ਹੈ ।