ਅੱਜ ਕੱਲ੍ਹ ਮੁਕਾਬਲੇ ਦਾ ਯੁੱਗ ਹੈ । ਪਹਿਲਾਂ ਮੁਕਾਬਲੇ ਖੇਡ ਮੈਦਾਨ, ਰਾਜਨੀਤੀ, ਵਪਾਰ, ਖੋਜ ਅਤੇ ਵੱਖ-ਵੱਖ ਕਲਾਵਾਂ ਦੇ ਖੇਤਰਾਂ ਵਿਚ ਹੁੰਦੇ ਸਨ। ਹੁਣ ਪਰਿਵਾਰਾਂ ਵਿਚ ਵੀ ਆ ਗਏ ਹਨ। ਬੱਚੇ ਵਿਚਲੀਆਂ ਖੂਬੀਆਂ ਵੇਖਣ ਦੀ ਬਜਾਏ ਅੱਜ ਕੱਲ੍ਹ ਨੰਬਰ ਵੇਖੇ ਜਾਂਦੇ ਹਨ। ਬੱਚਿਆਂ ਲਈ ਪਰਿਵਾਰ, ਮੁਹੱਲੇ ਅਤੇ ਗਲੀਆਂ ਦੇ ਪੱਧਰ ’ਤੇ ਇਹ ਮਾਨ-ਅਪਮਾਨ ਦਾ ਜਰੀਆ ਵੀ ਬਣ ਗਏ ਹਨ। ਇਹ ਬਾਲ ਨਾਵਲ ‘ਜੜ੍ਹਾਂ ਵਾਲੀ ਗੱਲ’ ਇਸੇ ਪੱਖ ’ਤੇ ਚਾਨਣ ਪਾਵੇਗਾ।