ਲੈਲਾ ਤੇ ਕੈਸ ਦੀ ਜ਼ਿੰਦਗੀ ਦਾ ਇਕ ਤਾਰੀਖੀ ਵਾਕਿਆ ਹੈ ਕਿ ਉਹ ਦੋਵੇਂ ਜਦੋਂ ਬਾਲ ਸਨ । ਇਕ ਦਿਨ ਮੌਲਵੀ ਨੇ ਕੈਸ ਨੂੰ ਕੋਲ ਬੁਲਾਇਆ, ਤਾਂ ਪੱਟੀ ਸਾਹਮਣੇ ਰੱਖ ਕੇ ਪੁਛਿਆ – ਇਹ ਕੀ ਹੈ? ਕੈਸ ਨੇ ਕਿਹਾ – ਇਹ ਲੈਲਾ ਦਾ ਨਾਂ ਮੇਰੇ ਕੋਲੋਂ ਆਪੇ ਲਿਖਿਆ ਜਾਂਦਾ ਹੈ..., ਮੋਲਵੀ ਨੇ ਛੜੀ ਕੱਢ ਕੇ ਕੈਸ ਦੇ ਹੱਥਾਂ ਉਤੇ ਲਾਸਾਂ ਪਾ ਦਿੱਤੀਆਂ । ਤੇ ਫੇਰ ਵੇਖਿਆ – ਕਿ ਪਰ੍ਹਾਂ ਖਲੋਤੀ ਲੈਲਾ ਦੀਆਂ ਤਲੀਆਂ ਵਿਚੋਂ ਲਹੂ ਰਿਸ ਰਿਹਾ ਸੀ... । ਮੋਲਵੀ ਦੇ ਮੂੰਹੋਂ ਨਿਕਲਿਆ – ਇਸ਼ਕ ਅੱਲਾਹ ! ਹੱਕ ਅੱਲਾਹ ! ਇਸ਼ਕ ਅੱਲਾਹ ਦੀ ਇਸ ਰੌਸ਼ਨੀ ਵਿਚ – ਕੁਝ ਦਾਸਤਾਨਾਂ ਇਸ ਪੁਸਤਕ ਵਿਚ ਪੇਸ਼ ਹਨ...