ਇਸ ਪੁਸਤਕ ਵਿਚ ਲੇਖਕ ਨੇ ਉਚੇਚੇ ਰੂਪ ਵਿਚ ਗੁਰੂ ਨਾਨਕ ਸਾਹਿਬ ਦੇ ਅਧਿਆਤਮਕ, ਦਾਰਸ਼ਨਿਕ, ਸਮਾਜਿਕ, ਰਾਜਨੀਤਕ ਤੇ ਸਭਿਆਚਾਰ ਆਦਿ ਪੱਖ ਦਰਸਾਉਂਦੀਆਂ ਹੋਈਆਂ ਪੰਜਾਬੀ, ਅੰਗਰੇਜ਼ੀ, ਉਰਦੂ ਤੇ ਉਰਦੂ ਤੇ ਫਾਰਸੀ ਵਿਚ ਲਿਖੀਆਂ ਪੁਸਤਕਾਂ ਬਾਰੇ ਵਿਆਖਿਆਤਮਕ ਵਿਵਰਣ ਦਿੱਤਾ ਹੈ। ਇਸ ਪੁਸਤਕ ਦਾ ਇਕ ਪ੍ਰਮੱਖ ਟੀਚਾ ਮੁਸਲਮਾਨ, ਹਿੰਦੂ, ਸਿੱਖ ਅਤੇ ਯਰੂਪੀ ਲੇਖਕਾਂ ਦੇ ਗੁਰੂ ਨਾਨਕ ਦੇਵ ਜੀ ਬਾਰੇ ਦ੍ਰਿਸ਼ਟੀਕੋਣ ਦਾ ਤੁਲਨਾਤਮਕ ਅਧਿਐਨ ਕਰਨਾ ਹੈ। ਇਸ ਪੁਸਤਕ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਸਰਲ ਤੇ ਸਪਸ਼ਟ ਭਾਸ਼ਾ ਵਿਚ ਲਿਖਿਆ ਗਿਆ ਹੈ।