ਸ਼ਸਤ੍ਰਾਂ ਤੇ ਸ਼ਸਤ੍ਰ-ਵਿੱਦਿਆ ਬਾਰੇ ਬੇਸ਼ੱਕ ਕੋਈ ਵਿਸ਼ੇਸ਼ ਜਾਣਕਾਰੀ ਸਾਨੂੰ ਲਿਖਤੀ ਰੂਪ ਵਿਚ ਮਿਲਦੀ ਪਰ ਗਤਕਾ ਜੋ ਕਿ ਸ਼ਸਤ੍ਰ-ਵਿੱਦਿਆ ਦਾ ਹੀ ਇਕ ਅੰਗ ਹੈ, ਬਾਰੇ ਮੁਕਾਬਲੇ ਨੇ ਨਿਯਮਾਂ ਦੀਆਂ ਕੁਝ ਪੁਸਤਕਾਂ ਦਾ ਜ਼ਿਕਰ ਤੇ ਕੁਝ ਅੱਜ ਮਿਲ ਵੀ ਰਹੀਆਂ ਹਨ । ਅੱਜ ਫੈਡਰੇਸ਼ਨਾਂ ਦੇ ਉਪਰਾਲੇ ਸਦਕਾ ਜਿਥੇ ਖਿਡਾਰਿਆਂ ਨੂੰ ਬਹੁਤ ਜ਼ਿਆਦਾ ਮੌਕੇ ਮਿਲ ਰਹੇ ਹਨ, ਉਥੇ ਗਤਕਾ ਨਿਯਮਾਂ ਦੀ ਕੋਈ ਵਿਸ਼ੇਸ਼ ਜਾਣਕਾਰੀ ਨਾ ਹੋਣ ਕਰਕੇ ਕਈ ਵਾਰ ਬਹੁਤ ਜ਼ਿਆਦਾ ਮਿਹਨਤ ਕਰਨ ਵਾਲੇ ਖਿਡਾਰੀ ਵੀ ਜਦ ਗਤਕਾ ਖੇਡ ਮੁਕਾਬਲੇ ਵਿਚ ਹਿੱਸਾ ਲੈਂਦੇ ਹਨ ਤਾਂ ਉਹ ਤਕਨੀਕ ਦੀ ਜਾਣਕਾਰੀ ਦੇ ਅਭਾਵ ਕਾਰਨ ਜਿੱਤ ਦੇ ਨੇੜੇ ਹੁੰਦੇ ਹੋਏ ਵੀ ਹਾਰ ਜਾਂਦੇ ਹਨ । ਇਹ ਪੁਸਤਕ ਇਸੇ ਕਰਕੇ ਤਿਆਰ ਕੀਤੀ ਗਈ ਹੈ ਕਿ ਅੱਗੇ ਤੋਂ ਸੰਸਾਰ ਭਰ ਦੇ ਗਤਕਾ ਖਿਡਾਰੀ ਇਕਸਾਰ ਨਿਯਮਾਂ ਉਪਰ ਅਭਿਆਸ ਕਰ ਕੇ ਗਤਕਾ ਮੁਕਾਬਲਿਆਂ ਦੀ ਤਿਆਰੀ ਕਰਨ ।