ਇਹ ਪਾਲੀ ਦੇ ਧੱਮਪਦ ਦਾ ਪੰਜਾਬੀ ਅਨੁਵਾਦ ਹੈ। ਮਹਾਤਮਾ ਬੁੱਧ ਨੇ ਇਸ ਗ੍ਰੰਥ ਵਿਚ ਅਹਿੰਸਾ, ਸਹਿਨਸ਼ੀਲਤਾ, ਮੈਤ੍ਰੀ ਭਾਵ, ਸਵੈ-ਸੰਜਮ ਸਮਤੁਲਤਾ, ਧਿਆਨ, ਦਾਨ, ਸ਼ੁਧੀ, ਵਿਵੇਕ, ਧਾਰਮਿਕ ਰਹਿਣੀ-ਬਹਿਣੀ ਵਿਚ (ਸ਼ੁੱਧ ਆਚਰਣ) ਤੇ ਇਸ ਤਰ੍ਹਾਂ ਦੇ ਹੋਰ ਧਾਰਮਿਕ ਅਤੇ ਅਧਿਆਤਮਿਕ ਜੀਵਨ ਦੀਆਂ ਕੀਮਤਾਂ ਦੀ ਪ੍ਰਤਿਸ਼ਠਾ ਤੇ ਉਨ੍ਹਾਂ ਨੂੰ ਜੀਵਨ ਵਿਚ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ ਹੈ। ਇਹ ਪੰਜਾਬੀ ਰੂਪਾਂਤਰ ਪੰਜਾਬੀ ਪਾਠਕਾਂ ਤੇ ਖਾਸ ਕਰਕੇ ਯੁਵਕਾਂ ਵਾਸਤੇ ਲਾਭਦਾਇਕ ਸਿੱਧ ਹੋਵੇਗਾ।