ਇਸ ਪੁਸਤਕ ਵਿਚ ਲੇਖਕ ਨੇ ਬੁੱਧ ਧਰਮ ਦੇ ਉਦਭਵ ਅਤੇ ਵਿਕਾਸ ਅਤੇ ਉਸ ਨਾਲ ਜੁੜੇ ਸਮੁੱਚੇ ਵਿਚਾਰ ਪ੍ਰਬੰਧ ਦੀ ਨਿਸ਼ਾਨਦੇਹੀ ਬੜੀ ਡੂੰਘਾਈ ਨਾਲ ਕੀਤੀ ਹੈ। ਇਹ ਪੁਸਤਕ ਬੁੱਧ ਦੀ ਫਿਲਾਸਫੀ ਨੂੰ ਸਮੱਗਰ ਅਤੇ ਸੰਤੁਲਿਤ ਰੂਪ ਵਿਚ ਪੇਸ਼ ਕਰਦੀ ਹੈ। ਇਸ ਪੁਸਤਕ ਦੇ ਪਹਿਲੇ ਪੰਜ ਅਧਿਆਇ ਲੇਖਕ ਦੀ ਅੰਗਰੇਜ਼ੀ ਪੁਸਤਕ Origin and Nature of Ancient Buddhism ਉਤੇ ਆਧਾਰਿਤ ਹਨ। ਇਸ ਪੁਸਤਕ ਵਿਚ ਆਏ ਹਵਾਲੇ ਅੰਗਰੇਜ਼ੀ ਵਿਚ ਹੀ ਉਪਲਬਧ ਹਨ ਇਸ ਲਈ ਸੰਖੇਪਣ ਅਤੇ ਪੁਸਤਕ ਸੂਚੀ ਨੂੰ ਅੰਗਰੇਜ਼ੀ ਵਿਚ ਹੀ ਦਿੱਤਾ ਗਿਆ ਹੈ। ਵਿਦਿਆਰਥੀ ਇਸ ਪੁਸਤਕ ਤੋਂ ਪੂਰਾ ਲਾਭ ਉਠਾਉਣਗੇ।