ਭਾਰਤੀ ਦਰਸ਼ਨ ਬਾਰੇ ਇਹ ਪਰਮਾਣਿਕ ਪੁਸਤਕ ਉਨ੍ਹਾਂ ਲੈਕਚਰਾਂ ‘ਤੇ ਆਧਾਰਤ ਹੈ ਜੋ ਪ੍ਰੋ. ਹਿਰਿਅਨਾ ਨੇ ਕਈ ਸਾਲ ਮੈਸੂਰ ਯੂਨੀਵਰਸਿਟੀ ਵਿਚ ਦਿੱਤੇ ਸਨ । ਭਾਰਤੀ ਦਰਸ਼ਨ ਦਾ ਮੁੱਢ ਸਾਨੂੰ ਬੜੀ ਦੂਰ ਪਿੱਛੇ ਈਸਾ ਤੋਂ ਪਹਿਲਾਂ ਕਰੀਬ ਦੂਜੀ ਦਹਿਸ਼ਤਾਬਦੀ ਦੇ ਮੱਧ ਤੱਕ ਲੈ ਜਾਂਦਾ ਹੈ। ਇਹ ਪੁਸਤਕ 1932 ਵਿਚ ਪਹਿਲੀ ਵਾਰ ਛਪੀ ਤੇ ਫ਼ਿਲਾਸਫ਼ੀ ਦੀ ਪਾਠ-ਪੁਸਤਕ ਦੇ ਤੌਰ ਤੇ ਵਿਆਪਕ ਰੂਪ ਵਿੱਚ ਵਰਤੀ ਗਈ ਹੈ।