ਅਪਸਰਾ ਇੱਕ ਔਰਤ ਦੀ ਕਹਾਣੀ ਨਹੀਂ ਹੈ । ਇਸ ਨੂੰ ਪੜ੍ਹਦਿਆਂ ਉਹ ਅਣਗਿਣਤ ਔਰਤਾਂ ਖਿਆਲਾ ਵਿਚ ਆ ਜਾਂਦੀਆ ਹਨ ਜੋ ਆਪਣੀ ਜ਼ਿੰਦਗੀ ਬਿਲਕੁਲ ਕਿਸੇ ਨਰਕ ਵਾਂਗ ਭੋਗਦੀਆਂ ਹਨ । ਕਿਸੇ ਵੀ ਇੱਕ ਸੰਵੇਦਨਸ਼ੀਲ ਮਨੁੱਖ ਦਾ ਮੂਰਖਾਂ ਅਤੇ ਜ਼ਾਹਿਲ ਲੋਕਾਂ ਵਿੱਚ ਰਹਿਣਾ ਆਪਣੇ ਆਪ ਵਿੱਚ ਇੱਕ ਸਜ਼ਾ ਹੁੰਦਾ ਹੈ । ਬਹੁਤ ਔਰਤਾਂ ਹਾਲੇ ਵੀ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੀ ਨਾ ਖ਼ਤਮ ਹੋਣ ਵਾਲੀ ਤਕਲੀਫ਼ ਵਿੱਚ ਹਨ । ਜਿਸ ਲਈ ਉਹ ਆਪ ਜ਼ਿੰਮੇਵਾਰ ਨਹੀਂ ਹਨ ।