ਇਹ ਕਿਤਾਬ ਪਿੰਡ ਦੇ ਇੱਕ ਸਾਧਾਰਨ ਮੁੰਡੇ ਤੋਂ ਇੰਡੀਅਨ ਏਅਰ ਫ਼ੋਰਸ ਅਫ਼ਸਰ ਬਣਨ ਤੱਕ ਦੀ ਯਾਤਰਾ ਦੌਰਾਨ ਹੋਏ ਤਜਰਬਿਆਂ ਦੀ ਕਹਾਣੀ ਹੈ। ਇਸ ਵਿਚ ਲੇਖਕ ਨੂੰ ਫ਼ਲਾਈਂਗ ਇੰਸਟ੍ਰੱਕਟਰ ਦੀ ਹੈਸੀਅਤ ਵਿੱਚ ਡੈਪੂਟੇਸ਼ਨ ਤੇ ਨਾਈਜੀਰੀਆ ਜਾਣ ਅਤੇ ਮਾਣਮੱਤਾ ਫ਼ਾਈਟਰ ਕੰਬੈਟ ਲੀਡਰ ਕੋਰਸ ਕਰਨ ਦਾ ਮੌਕਾ ਮਿਲਿਆ। 1965 ਅਤੇ 1971 ਦੌਰਾਨ ਉਸ ਦੇ ਓਪ੍ਰੇਸ਼ਨਲ ਤਜਰਬਾਤ ਤੋਂ ਇਲਾਵਾ ਉਸ ਨੂੰ ਸ਼੍ਰੀ ਲੰਕਾ ਵਿੱਚ ਆਈ.ਪੀ.ਕੇ.ਐੱਫ਼. (IPKF) ਏਅਰ ਬੇਸ ਦੀ ਕਮਾਂਡ ਦਾ ਵੀ ਅਵਸਰ ਮਿਲਿਆ।