ਇਸ ਪੁਸਤਕ ਵਿਚ 1978 ਵਿਚ ਅੰਮ੍ਰਿਤਸਰ, ਕਾਨਪੁਰ ਅਤੇ ਦਿੱਲੀ ਵਿਖੇ ਵਾਪਰੇ ਤਿੰਨ ਸ਼ਹੀਦੀ ਸਾਕਿਆਂ ਦੇ ਇਤਿਹਾਸਕ ਬਿਰਤਾਂਤ ਹਨ, ਜਿਨ੍ਹਾਂ ਵਿੱਚ ਸਿੱਖ ਸੰਗਤਾਂ ਵਲੋਂ ਨਕਲੀ ਨਿਰੰਕਾਰੀਆਂ ਖ਼ਿਲਾਫ਼ ਜਤਾਏ ਰੋਸ ਅਤੇ ਨਕਲੀ ਨਿਰੰਕਾਰੀਆਂ ਦੇ ਗੁੰਡਿਆਂ ਵਲੋਂ ਕੀਤੇ ਸ਼ਹੀਦ ਸਿੰਘਾਂ ਦੀਆਂ ਗਾਥਾਵਾਂ ਬਾਰੇ ਦਸਿਆ ਗਿਆ ਹੈ । ਗੁਰੂ ਨਿੰਦਕ ਨਕਲੀ ਨਿਰੰਕਾਰੀਆਂ ਦਾ ਪਰਦਾਫਾਸ਼ ਕਰਨ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਸਿੱਖ ਕੌਮ ਦੇ ਅਣਖੀਲੇ ਸੂਰਬੀਰ ਯੋਧਿਆਂ ਵੱਲੋਂ ਕੀਤੀਆਂ ਕੁਰਬਾਨੀਆਂ ਦੇ ਇਤਿਹਾਸ ਨੂੰ ਸੰਭਾਲਣ ਲਈ ਇਹ ਪੁਸਤਕ ਇਕ ਮਹੱਤਵਪੂਰਨ ਦਸਤਾਵੇਜ਼ ਦਾ ਕੰਮ ਕਰੇਗੀ ।