ਜ਼ਫ਼ਰਨਾਮਾ: ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਿਆ ਫਾਰਸੀ ਬੋਲੀ ਵਿਚ ਇੱਕ ਇਤਿਹਾਸਕ ਦਸਤਾਵੇਜ਼ ਹੈ। ਇਹ ਉਸ ਸਾਰੀ ਵਿਥਿਆ ਨੂੰ ਵਿਸ਼ਵ ਦੇ ਸਾਹਮਣੇ ਰੱਖਦਾ ਹੈ ਜਿਹੜੀ ਖਾਲਸੇ ਦੀ ਸਾਜਨਾ ਤੋਂ ਲੈ ਕੇ ਖਿਦਰਾਣੇ ਦੀ ਢਾਬ ਤੱਕ ਲੜੀ ਗਈ ਲੰਮੀ ਅਤੇ ਖੂੰਨੀ ਜੰਗ ਵਿਚੋਂ ਸਾਹਮਣੇ ਆਈ ਸੀ। ਇਸ ਰਾਹੀਂ ਆਪਣੇ ਆਪ ਨੂੰ ਕੱਟੜ ਸੁੰਨੀ ਮੁਸਲਮਾਨ ਸਮਝਣ ਵਾਲੇ ਔਰੰਗਜ਼ੇਬ ਨੂੰ ਜ਼ਬਰਦਸਤ ਝਾੜ ਪਾਈ ਗਈ ਸੀ। ਜ਼ਫ਼ਰਨਾਮੇ ਨੇ ਔਰੰਗਜ਼ੇਬ ਨੂੰ ਵਿਸ਼ਵ ਦੇ ਇਤਿਹਾਸ ਵਿਚ ਬਿਲਕੁਲ ਨੰਗਾ ਕਰ ਕੇ ਖੜਾ ਕਰ ਦਿੱਤਾ ਹੈ।