ਇਹ ਇਕ ਸਿਧਾਂਤਕ ਪੁਸਤਕ ਹੈ ਜੋ ‘ਨਾਰੀਵਾਦ’ ਦੇ ਖੇਤਰ ਵਿੱਚ ਇਕ ਮੀਲ ਪੱਥਰ ਹੈ। ਇਸ ਕਿਤਾਬ ਵਿਚਲੀ ਗੱਲਬਾਤ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਇਹ ਹਰ ਔਰਤ ਦੀ ਕਹਾਣੀ ਹੋਵੇ । ਉਹ ਔਰਤ ਭਾਵੇਂ ਕਿਸੇ ਵੀ ਧਰਾਤਲ ’ਚ ਵਿਚਰ ਰਹੀ ਹੋਵੇ । ਇਹ ਕਿਤਾਬ ਪੜ੍ਹਦਿਆ ਇਹ ਗੱਲ ਵੀ ਉਭਰਦੀ ਹੈ ਕਿ ਦੁਨੀਆਂ ਭਰ ’ਚ ਔਰਤ ਦੀ ਸੰਵੇਦਨਾ ਉਸ ਦਾ ਸੁਭਾਅ ਇੱਕੋ-ਜਿਹਾ ਹੈ । ਉਸ ਦਾ ਇਤਿਹਾਸ ਨਹੀਂ, ਪਹਿਚਾਣ ਨਹੀਂ, ਲੇਕਿਨ ਇਹ ਕਿਤਾਬ ਜਿੱਥੇ ਔਰਤ ਦੇ ਇਤਿਹਾਸ ਦੀ ਗੱਲ ਕਰਦੀ ਹੈ ਉਥੇ ਔਰਤ ਨੂੰ ਇੱਕ ਪਹਿਚਾਣ ਵੀ ਦਿੰਦੀ ਹੈ । ਪੁਸਤਕ ਲਿਖਣ ਦਾ ਸੀਮੋਨ ਦਾ ਮਕਸਦ ਔਰਤ ’ਤੇ ਪਰੰਪਰਾ ਦੁਆਰਾ ਧਰਮ, ਸਮਾਜ, ਸਾਹਿਤ, ਸਿਧਾਂਤ ਤੇ ਰੂੜੀਆਂ ਜੋ ਦੋਸ਼ ਥੋਪਦੇ ਆਏ ਹਨ ਉਹਨਾਂ ਨੂੰ ਸਮਝਣਾ ਹੈ। ਜਸਵੀਰ ਕੌਰ ਨੇ ਇਸ ਪੁਸਤਕ ਦਾ ਅਨੁਵਾਦ ਕਰਨ ਦਾ ਹੌਸਲਾ ਕਰਦਿਆਂ ਇਸ ਨੂੰ ਹਰ ਪਾਠਕ ਨਾਲ ਜੋੜਣ ਲਈ ਸਰਲ ਤੇ ਪੜ੍ਹੀ ਜਾਣ ਵਾਲੀ ਬਣਾਉਣ ਲਈ ਆਪਣੀ ਅਨੁਵਾਦ ਕਲਾ ਦਾ ਭਰਭੂਰ ਇਸਤੇਮਾਲ ਕੀਤਾ ਹੈ।