ਇਸ ਪੁਸਤਕ ਰਾਹੀਂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਜੀਵਨ ਬਿਰਤਾਂਤ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਪੁਸਤਕ ਵਿਚ ਉਨ੍ਹਾਂ ਨਾਲ ਸੰਬੰਧਿਤ ਅਨੇਕਾਂ ਹੋਰ ਮਹਾਨ ਸ਼ਖ਼ਸੀਅਤਾਂ ਜਿਵੇਂ ਬਾਬਾ ਸ੍ਰੀ ਚੰਦ ਜੀ, ਬਾਬਾ ਬੁੱਢਣਸ਼ਾਹ ਜੀ, ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਅਟੱਲ ਰਾਇ ਜੀ, ਭਾਈ ਸਾਈਂ ਦਾਸ ਜੀ, ਮਾਤਾ ਦਮੋਦਰੀ ਜੀ, ਮਾਤਾ ਰਾਮੋ ਜੀ, ਭਾਈ ਰਾਮਾ ਜੀ, ਬੀਬੀ ਵੀਰੋ ਜੀ, ਭਾਈ ਸਾਧੂ ਜੀ, ਮਾਤਾ ਅਨੰਤੀ ਜੀ, ਮਾਤਾ ਕ੍ਰਿਸ਼ਨ ਕੌਰ ਜੀ, ਇੱਕ ਬੇਨਾਮ ਪ੍ਰੇਮਣ ਮਾਈ, ਭਾਈ ਗੋਂਦਾ ਜੀ, ਫ਼ਕੀਰ ਸੁਥਰੇ ਸ਼ਾਹ ਜੀ, ਉਦਾਸੀਨ ਭਗਤ ਭਗਵਾਨ ਜੀ, ਭਾਈ ਫੇਰੂ ਜਾਂ ਸੰਗਤ ਸਾਹਿਬ ਜੀ, ਸੂਫੀ ਫਕੀਰ ਸਾਈਂ ਮੀਆਂ ਮੀਰ ਜੀ, ਮੁੱਲਾ ਸ਼ਾਹ ‘ਕਾਦਰੀ’ ਜੀ, ਸਰਮਦ ਜੀ, ਦਾਰਾ ਸ਼ਿਕੋਹ ਜੀ, ਬਾਬਾ ਰਾਮ ਰਾਇ ਜੀ, ਬੀਬੀ ਰੂਪ ਕੌਰ ਜੀ, ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਆਦਿ ਦੀਆਂ ਸੰਖਿਪਤ ਜੀਵਨੀਆਂ ਦਾ ਇੱਕ ਵੱਡਾ ਸੰਗ੍ਰਹਿ ਵੀ ਹੈ। ਇਹ ਪੁਸਤਕ ਹਰ ਪੱਧਰ ਅਤੇ ਵਰਗ ਦੇ ਪਾਠਕਾਂ ਲਈ ਡਾਢੀ ਪ੍ਰੇਰਨਾਮਈ, ਗਿਆਨ-ਵਰਧਕ ਅਤੇ ਲਾਹੇਵੰਦ ਸਾਬਤ ਹੋਵੇਗੀ।