ਸੁਹਜ ਸ਼ਾਸਤਰ ਨੂੰ ਜੇ ਕਲਾ ਸ਼ਾਸਤਰ ਵੀ ਕਿਹਾ ਜਾਵੇ, ਤਾਂ ਠੀਕ ਰਹੇਗਾ ਕਿਉਂਜੋ ਇਸ ਵਿਚ ਕਲਾ ਦਾ ਇਤਿਹਾਸ, ਇਸ ਦਾ ਕਈ ਵੰਨਗੀਆਂ ਵਿਚ ਵਿਕਾਸ, ਮਨੋਵਿਗਿਆਨ, ਸਮਾਜ ਤੇ ਰਾਸ਼ਟਰ ਜਾਂ ਸਮਾਜ ਸ਼ਾਸਤਰ, ਵਿਗਿਆਨ ਤੇ ਇਸ ਦੀਆਂ ਕਾਢਾਂ, ਦਰਸ਼ਨ, ਧਰਮ, ਵਣਜ-ਵਪਾਰ ਅਤੇ ਬਹੁਰੰਗੀ ਸੰਸਕ੍ਰਿਤੀ ਕਲਾ ਦੀ ਲਪੇਟ ਤੇ ਖੇਤਰ ਵਿਚ ਆ ਜਾਂਦੀ ਹੈ । ਇਸ ਪੁਸਤਕ ਵਿਚ ਸੁਹਜ-ਸ਼ਾਸਤਰ ਦੀਆਂ ਬਰੀਕੀਆਂ ਨੂੰ ਇਕ ਵਡੇਰੇ ਧਰਾਤਲ ਉੱਤੇ ਉਲੀਕਿਆ ਹੈ । ਇਸ ਖੇਤਰ ਵਿਚ ਵਿਕਸਿਤ ਹੋਈਆਂ ਨਵੀਆਂ ਖੋਜਾਂ ਨੂੰ ਵੀ ਸਾਡੇ ਦ੍ਰਿਸ਼ਟੀਗੋਚਰ ਕੀਤਾ ਹੈ । ਲੇਖਕ ਨੇ ਕਲਾ ਦੇ ਖੇਤਰ ਨੂੰ ਨਿਖਾਰਨ ਲਈ ਮਨੋਵਿਗਿਆਨਿਕ ਵਿਧੀਆਂ ਦਾ ਵੀ ਸਹਾਰਾ ਲਿਆ ਹੈ ।