ਇਹ ਪੁਸਤਕ ਖਾਸ ਤੌਰ ’ਤੇ ਬੱਚਿਆਂ ਨੂੰ ਸਿੱਖ-ਇਤਿਹਾਸ ਤੇ ਸਿੱਖ-ਧਰਮ ਦੀ ਮੂਲ-ਭਾਵਨਾ ਤੋਂ ਜਾਣੂ ਕਰਾਉਣਾ ਅਤੇ ਇਸ ਨੂੰ ਗ੍ਰਹਿਣ ਕਰਾਉਣਾ ਹੈ। ਇਸ ਵਿਚ ਦਸ ਗੁਰੂ ਸਾਹਿਬਾਨ ਜੀ ਦੇ ਜਨਮ, ਜਨਮ ਸਥਾਨ, ਸਕੇ-ਸੰਬੰਧੀ, ਬਾਣੀ, ਸੁਨੇਹਾ, ਸ਼ਹਿਰ ਵਸਾਏ, ਸਮਕਾਲੀ ਹਾਕਮ, ਗੁਰਗੱਦੀ ਸੌਪਣਾ ਅਤੇ ਜੋਤੀ-ਜੋਤਿ ਸਮਾਏ ਬਾਰੇ ਜਾਣਕਾਰੀ ਦਿੱਤੀ ਗਈ ਹੈ।