ਇਹ ਕੋਸ਼ ਧਰਮ, ਗੁਰਮਤਿ ਸਾਹਿਤ ਅਤੇ ਪੰਜਾਬੀ ਦੇ ਪ੍ਰਕਾਂਡ ਵਿਦਵਾਨ ਭਾਈ ਗੁਰਦਾਸ ਜੀ ਦੁਆਰਾ ਰਚਿਤ ਕਬਿੱਤ ਸਵੈਯੇ ਨੂੰ ਉਪਲੱਬਧ ਵਿਭਿੰਨ ਪ੍ਰਮਾਣਿਕ ਸ੍ਰੋਤਾਂ ਦੇ ਆਧਾਰ ’ਤੇ ‘ਸ਼ਬਦ-ਅਨੁਕ੍ਰਮਣਿਕਾ ਤੇ ਕੋਸ਼’ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ। ਇਹ ਪੰਜਾਬੀ ਅਤੇ ਹੋਰ ਖੇਤਰੀ ਭਾਸ਼ਾਵਾਂ ਦੇ ਖੇਤਰ ਵਿਚ ਕੀਤਾ ਗਿਆ ਮੁੱਢਲਾ ਯਤਨ ਹੈ। ਵਿਦਵਾਨਾਂ ਪਾਠਕਾਂ ਦੀ ਸਹੂਲਤ ਲਈ ਵਿਭਿੰਨ ਭਾਸ਼ਾਵਾਂ, ਗੁਰਮਤਿ ਸਾਹਿਤ, ਸਿੱਖ ਪਰੰਪਰਾਵਾਂ ਅਤੇ ਪੰਜਾਬੀ ਦੀਆਂ ਭਾਸ਼ਾਗਤ ਵਿਸ਼ੇਸਤਾਵਾਂ ਨੂੰ ਦ੍ਰਿਸ਼ਟੀਗੋਚਰ ਰਖਦਿਆਂ ਇਹ ‘ਸ਼ਬਦ ਅਨੁਕ੍ਰਮਣਿਕਾ ਤੇ ਕੋਸ਼’ ਤਿਆਰ ਕੀਤਾ ਗਿਆ ਹੈ।