ਇਸ ਕੋਸ਼ ਵਿਚ ਨਾਟਕ ਅਤੇ ਥੀਏਟਰ ਨਾਲ ਸੰਬੰਧਤ ਸੰਕਲਪ, ਪਰਿਭਾਸ਼ਕ ਤੇ ਤਕਨੀਕੀ ਮਦਾਂ ਨੂੰ ਵਿਆਖਿਆ ਦੀ ਵਿਧੀ ਰਾਹੀਂ ਇਉਂ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਸ਼ ਦਾ ਪ੍ਰਯੋਗਕਰਤਾ ਅਜਿਹੇ ਸੰਕਲਪਾਂ ਨੂੰ ਆਸਾਨੀ ਨਾਲ ਸਮਝਣ ਦੇ ਸਮਰੱਥ ਹੋ ਸਕੇ। ਇਨ੍ਹਾਂ ਮਦਾਂ ਨੂੰ ਸਪਸ਼ਟ ਕਰਨ ਲਈ ਲੋੜ ਮੁਤਾਬਕ ਪੰਜਾਬੀ ਨਾਟਕ ਵਿਚੋਂ ਦ੍ਰਿਸ਼ਟਾਂਤੀ ਮਿਸਾਲਾਂ ਦਿੱਤੀਆਂ ਗਈਆਂ ਹਨ ਤਾਂ ਜੋ ਪਾਠਕ ਵਧੇਰੇ ਸੁਖੈਨਤਾ ਨਾਲ ਅਜਿਹੇ ਸ਼ਬਦਾਂ ਨੂੰ ਸਮਝ ਸਕਣ।