ਇਸ ਪੁਸਤਕ ਵਿਚ ਲੇਖਕ ਨੇ ਲੋਕ ਨਾਇਕ ਦੁੱਲਾ ਭੱਟੀ, ਜੱਗਾ ਡਾਕੂ, ਸੁੱਚਾ ਸੂਰਮਾਂ, ਜਿਊਂਣਾ ਮੌੜ ਅਤੇ ਨਾਇਕ ਜੋੜੀਆਂ ਹੀਰ ਰਾਂਝਾ, ਮਿਰਜ਼ਾ ਸਾਹਿਬਾਂ ਅਤੇ ਸੋਹਣੀ ਮਹੀਂਵਾਲ ਦੇ ਕਿੱਸਿਆਂ ਦੇ ਅਸਲੀ ਸੱਚ ਤੱਕ ਅੱਪੜ ਕੇ ਸਹੀ ਤੱਥ ਪੇਸ਼ ਕਰਦਿਆਂ ਲੋਕ ਨਾਇਕਾਂ ਦੇ ਕਿਰਦਾਰ, ਜ਼ਮੀਰ ਅਤੇ ਉਨ੍ਹਾਂ ਦੇ ਜੀਵਨ ’ਚ ਵਾਪਰੀਆਂ ਸਹੀ ਘਟਨਾਵਾਂ ਦੀ ਅਸਲੀਅਤ ਸਿੱਧ ਕਰ ਦਿਤੀ ਹੈ । ਇਸ ਪੁਸਤਕ ਦੇ ਲੇਖਕ ਨੇ ਬਿਲਕੁਲ ਉਸ ਤੋਂ ਹਟ ਕੇ ਲਿਖਿਆ ਹੈ ਜਿਸ ਨੂੰ ਪੜ੍ਹਕੇ ਇਹ ਅਨੁਭਵ ਹੁੰਦਾ ਹੈ ਕਿ ਲਾਊਡ ਸਪੀਕਰਾਂ ਜਾਂ ਮੇਲਿਆਂ ’ਚ ਲੱਗਦੇ ਅਖਾੜਿਆਂ ’ਚ ਸੁਣੇ ਜਾਂਦੇ ਕਿੱਸੇ ਸਿਰਫ ਇੱਕ ਮਨੋਰੰਜਨ ਹੀ ਸਨ ਪਰ ਅਸਲ ਸੱਚ ਬਾਰੇ ਇਸ ਪੁਸਤਕ ਵਿਚਲੀ ਲਿਖਤ ਤੋਂ ਹੀ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਨਾਇਕਾਂ ਦੇ ਕਿੱਸੇ ਕੀ ਹਨ।