ਪੰਜਾਬ : ਅੰਦਰੂਨੀ ਦੁਸ਼ਮਨ ਉਸ ਖੁਸ਼ਹਾਲ ਪੰਜਾਬ ਦਾ ਬਿਰਤਾਂਤ ਹੈ, ਜੋ ਸੂਬੇ ਦੇ ਸੱਭਿਆਚਾਰਕ, ਸਮਾਜਿਕ, ਭੂਗੋਲਿਕ ਅਤੇ ਰਾਜਨੀਤਿਕ ਪਹਿਲੂਆਂ ਨੂੰ ਘੇਰਣ ਵਾਲੇ ਹਾਲਾਤਾਂ ਦਾ ਸ਼ਿਕਾਰ ਹੋ ਗਿਆ । ਇਹ ਅਜ਼ਾਦੀ ਦੇ ਦੌਰਾਨ ਹੋਈ ਬਰਬਾਦੀ ਤੋਂ ਪੰਜਾਬ ਦੀ ਕੀਤੀ ਵਾਪਸੀ ਦਾ ਵਰਣਨ ਕਰਦਾ ਹੈ, ਆਪਣੇ ਪੈਰਾਂ ’ਤੇ ਦ੍ਰਿੜ ਖੜੇ ਹੋਣ ਲਈ ਇਸਦਾ ਸੰਘਰਸ਼ ਅਤੇ 1980 ਦੇ ਦਹਾਕੇ ਵਿੱਚ ਇਹ ਇੰਨੀ ਬੁਰੀ ਤਰ੍ਹਾਂ ਕਿਵੇਂ ਡਿੱਗਾ ਅਤੇ ਪਹਿਲਾਂ ਨਾਲੋਂ ਵੀ ਵੱਧ ਬਦਤਰ ਬਰਬਾਦੀ ਵਾਲੀ ਦਸ਼ਾ ਵਿੱਚ ਕਿਵੇਂ ਪਹੁੰਚ ਗਿਆ । ਪੰਜਾਬ ਦੇ ਅਮੀਰ ਸੱਭਿਆਚਾਰਕ ਪਿੰਡਾਂ, ਪ੍ਰਗਤੀਸ਼ੀਲ ਪਰ ਉੰਨੇ ਹੀ ਪਵਿਤ੍ਰ ਸ਼ਹਿਰ-ਅੰਮ੍ਰਿਤਸਰ, ਪਟਿਆਲੇ ਦੇ ਸ਼ਾਹੀ ਸ਼ਹਿਰ ਅਤੇ ਸਰਬ-ਮਹਾਂਦੀਪੀ ਅਗਾਂਗ-ਵਧੂ ਮੁਕਾਮ ਕਿਵੇਂ ਕੈਨੇਡਾ,ਆਸਟ੍ਰੇਲੀਆ, ਨਿਊਜ਼ੀਲੈਂਡ, ਯੂ.ਕੇ., ਅਤੇ ਯੂ.ਐਸ.ਏ. ਵਰਗੀਆਂ ਵੱਖ ਵੱਖ ਥਾਵਾਂ ਵਿੱਚੋਂ ਸਫ਼ਰ ਕਰਦਿਆਂ ਲੇਖਕ ਨੇ ਪੰਜਾਬ ਦੇ ਅਨੇਕਾਂ ਪਹਿਲੂਆਂ ਅਤੇ ਵੱਖ-ਵੱਖ ਦ੍ਰਿਸ਼ਟੀਕੋਣਾ ਨੂੰ ਉਜਾਗਰ ਕਰਨ ਦਾ ਉਪਰਾਲਾ ਕੀਤਾ ਹੈ ।