‘ਸਿੰਘਨ ਪੰਥ ਦੰਗੈ ਕੋ ਭਇਓ’
ਸਿੰਘਾਂ ਦਾ ਇਹ ਦੰਗਾ, ਸੰਸਾਰ ਦੀ ਤਵਾਰੀਖ, ਇਤਿ ਹੋਵੇ ਜਾਂ ਮਿੱਥ, ਯੁਨਾਨ ਹੋਵੇ ਜਾਂ ਏਸ਼ੀਆ, ਵਿਚ ਜਰ ਜੋਰੂ ਜਮੀਨ ਪਿੱਛੇ ਅੱਜ ਤੱਕ ਹੁੰਦੇ ਆਏ ਝਗੜੇ ਫਸਾਦਾਂ ਦੀ ਤਰ੍ਹਾਂ ਹੀ ਹੋ ਰਹੀ ਕੋਈ ਲੜਾਈ ਨਹੀਂ ਸੀ। ਇਹ ਤਾਂ ਧਰਮ ਜੁੱਧ ਸੀ। ਮਨੁੱਖਤਾ ਦੀ ਆਜ਼ਾਦੀ ਲਈ ਲੜਿਆ ਜਾ ਰਿਹਾ ਧਰਮ ਜੁੱਧ। ਆਨੰਦਪੁਰ ਦੀਆਂ ਜੂਹਾਂ ਵਿਚੋਂ ਉੱਡੀਆਂ ਚਿੜੀਆਂ ਨੇ ਸ਼ਾਹੀ ਬਾਜ਼ਾਂ ਦੀਆਂ ਘੰਡੀਆਂ ਮਰੋੜ ਦਿੱਤੀਆਂ।
ਹੁਣ ਇਹ ਚਿੜੀਆਂ ਹੀ ਬਾਜ਼ ਸਨ, ਉਹ ਬਾਜ਼ ਜੋ ਕਿਸੇ ਸ਼ਾਹੀ ਮਹਿਲ ਦੇ ਮੀਨਾਰਾਂ ’ਤੇ ਨਹੀਂ, ਕੇਸਗੜ੍ਹ ਦੇ ਗੁੰਬਦਾਂ ’ਤੇ ਰਹਿੰਦੇ ਸਨ। ਇਹਨਾਂ ਨੂੰ ਹੁਣ ਕਿਸੇ ਪਿੰਜਰੇ ਵਿਚ ਨਹੀਂ ਪਾਇਆ ਜਾ ਸਕਦਾ ਸੀ। ਨਾ ਹੀ ਗੁਰੂ ਕੇ ਇਹਨਾਂ ਬਾਜ਼ਾਂ ਨੂੰ ਸੂਰਜਾਂ ਤੋਂ ਡਰਾ ਕੇ ਉੱਲੂ ਬਣਾਇਆ ਜਾ ਸਕਦਾ ਸੀ।
|
4/2/2022 1:33 PM
Was this review helpful?
Yes
No
(0/0)