ਇਸ ਪੁਸਤਕ ਵਿਚ 16 ਭਗਤਾਂ ਸੰਬੰਧੀ ਪਰਚੀਆਂ ਦਰਜ ਹਨ ਜਿਨ੍ਹਾਂ ਵਿਚੋਂ 11 ਭਗਤਾਂ ਦਾ ਸੰਬੰਧ ਮੱਧ ਯੁਗ ਦੀ ਭਗਤੀ ਲਹਿਰ ਨਾਲ ਹੈ, ਅਤੇ ਪੰਜ ਪੌਰਾਣਿਕ ਯੁਗ ਨਾਲ ਸੰਬੰਧਿਤ ਹਨ। ਇਸ ਰਚਨਾ ਦੇ ਪਹਿਲੇ 18 ਬੰਦਾਂ ਵਿਚ ਪ੍ਰੇਮਾ-ਭਗਤੀ ਦਾ ਸੁੰਦਰ ਨਿਰੂਪਣ ਹੋਇਆ ਹੈ। ਇਸ ਤੋਂ ਇਲਾਵਾ ਸਤਿ-ਸੰਗਤ ਦੀ ਮਹਿਮਾ, ਪ੍ਰਭੂ ਪ੍ਰਾਪਤੀ ਦਾ ਸਹਿਜ ਮਾਰਗ, ਪ੍ਰੇਮਾ ਭਗਤੀ ਦੀ ਵਿਸਤ੍ਰਿਤ ਵਿਆਖਿਆ ਸਾਧਕਾ ਦੇ ਜੀਵਨ ਪ੍ਰਸੰਗ ਵਿਚ ਕੀਤੀ ਗਈ ਹੈ। ਇਸ ਦੇ ਨਾਲ ਹੀ ਗਿਆਨ,ਕਰਮ, ਯੋਗ ਆਦਿ ਮਾਰਗਾਂ ਦੀ ਚਰਚਾ ਕਰਕੇ ਸਰਬੋਚ ਸਥਾਨ ਭਗਤੀ ਨੂੰ ਦਿੱਤਾ ਗਿਆ ਹੈ ਜਿਸ ਰਾਹੀਂ ਸਾਧਕ ਆਪਣੀ ਅਧਿਆਤਮਿਕ ਸਾਧਨਾ ਸਫਲਤਾ ਪੂਰਵਕ ਸੰਪੰਨ ਕਰ ਸਕਦਾ ਹੈ।