ਇਹ ਪੁਸਤਕ ਅਠਾਰਵੀਂ ਸਦੀ ਦੀ ਹੱਥ-ਲਿਖਤ ਦਾ ਸੰਪਾਦਤ ਰੂਪ ਹੈ। ਇਸ ਪੁਸਤਕ ਵਿਚ ਚਾਰ ਸੂਫੀ ਫਕੀਰਾਂ – ਰਾਬੀਆ, ਅਵੈਸ ਕਰਨੀ, ਮਨਸੂਰ ਅਤੇ ਫੁਜੈਲ ਦੀਆਂ ਪਰਚੀਆਂ ਦਰਜ ਹਨ। ਭਾਈ ਸਹਿਜ ਰਾਮ ਦੀ ਇਸ ਰਚਨਾ (ਸੰਮਤ 1800 ਮੁਤਾਬਕ 1743 ਈ.) ਦਾ ਪੰਜਾਬੀ ਪਰਚੀ-ਸਾਹਿਤ ਵਿਚ ਮਹੱਤਵਪੂਰਨ ਸਥਾਨ ਹੈ। ਇਹ ਪੁਸਤਕ ਪਰਚੀ-ਸਾਹਿਤ ਅਤੇ ਸੰਤਾਂ, ਭਗਤਾਂ, ਪੀਰਾਂ, ਫਕੀਰਾਂ ਦੀਆਂ ਅਧਿਆਤਮਕ ਜੀਵਨੀਆਂ ਦੇ ਅਧਿਐਨ ਵਿਚ ਰੁਚੀ ਰਖਣ ਵਾਲੇ ਖੋਜਕਾਰਾਂ ਲਈ ਲਾਹੇਵੰਦ ਸਾਬਤ ਹੋਵੇਗੀ।