ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਸੰਪਾਦਨਾ ਰਾਹੀਂ ਭਗਤੀ-ਕਾਲ, ਸੂਫ਼ੀ-ਕਾਲ ਅਤੇ ਗੁਰੂ-ਕਾਲ ਦੀਆਂ ਅੰਮ੍ਰਿਤਮਈ ਧਾਰਾਵਾਂ ਦਾ ਸੁੰਦਰ ਅਤੇ ਸੁਨਹਿਰਾ ਸੰਗਮ ਹੋਇਆ ਹੈ । ਇਸ ਅਨੂਪਮ ਸੰਗਮ ਵਿਚ ਸਾਰੇ ਭਗਤ ਸਾਹਿਬਾਨ ਇਕਮਿਕ ਹੋ ਗਏ ਹਨ ਅਤੇ ਉਨ੍ਹਾਂ ਦੀ ਬਾਣੀ ਰਾਹੀਂ ਵੀ ਸਾਰੀ ਮਾਨਵਤਾ ਲਈ ਸਾਂਝਾ ਉਪਦੇਸ਼ ਦਿੱਤਾ ਗਿਆ ਹੈ । ਇਹ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ‘ਬਾਣੀ ਭਗਤਾਂ ਕੀ’ ਦੇ ੧੫ ਬਾਣੀਕਾਰਾਂ ਬਾਰੇ ਬਹੁਪੱਖੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ ।