ਇਸ ਪੁਸਤਕ ਵਿਚ ਲੇਖਕ ਨੇ ਆਪਣੀ ਭਾਖਾ ਵਿਚ ਪੰਜਾਬੀ ਰਹਿਤਲ ਨੂੰ ਸ਼ਾਨਦਾਰ ਤਰੀਕੇ ਨਾਲ ਪੁਨਰਜੀਵਤ ਕੀਤਾ ਹੈ। ਉਹਨੇ ਬਾਰ ਦੀ ਬੋਲੀ ਦੀ ਸਜੀਵਤਾ ਤੇ ਸੰਚਾਰ-ਮੁਖਤਾ ਨੂੰ ਸਾਹਿਤਕ ਮੁਹਾਵਰੇ ਵਿਚ ਢਾਲ ਕੇ ਜਿਹੜੇ ਨਾਬਰ ਪਾਠ ਸਿਰਜੇ ਹਨ, ਉਹ ਮਿੱਟੀ ਦੀ ਖੁਸ਼ਬੋ ਤੇ ਪੰਜਾਬੀਅਤ ਨਾਲ ਲਬਰੇਜ਼ ਹਨ। ਇਹ ਪਹਿਲੀ ਵਾਰ ਹੈ ਕਿ ਬਾਰ ਦੀ ਬੋਲੀ ਜਿਸਨੂੰ ਕਦੇ ਜਾਂਗਲੀ ਕਿਹਾ ਜਾਂਦਾ ਸੀ, ਏਨੇ ਸਮਰੱਥਾਵਾਨ ਰੂਪ ਵਿਚ ਇਨ੍ਹਾਂ ਪਾਠਾਂ ਵਿਚ ਨਜ਼ਰ ਆਉਂਦੀ ਹੈ। ਇਸ ਨਾਬਰ ਕਹਾਣੀ ਵਿਚ ਬਾਰ ਦੀ ਬੋਲੀ ਵਿਚ ਲੋਕ ਬਾਤਾਂ ਨੂੰ ਸਜੀਵ ਕਰਨ ਦਾ ਉਪਰਾਲਾ ਹੈ।