‘ਝਨਾਂ ਦੀ ਰਾਤ’ ਕਾਵਿ-ਪੁਸਤਕ ਦੀ ਨਾਰੀ ਚੇਤਨਾ ਦੇ ਦੈਵੀ-ਸ੍ਰੋਤ ਹੋਣ ਕਾਰਨ ਇਸ ਵਿਚਲੀ ਨਾਰੀ ਚੇਤਨਾ ਨੂੰ ਰੂਹਾਨੀਅਤ ਦੇ ਸੁਹਜ ਵਿਚ ਪੇਸ਼ ਕਰਨ ਹਿੱਤ ਡਾ. ਗੁਰਪ੍ਰੀਤ ਕੌਰ ਦੀ ਇਹ ਪੁਸਤਕ ਨਾਰੀ ਵਿਰਾਸਤ ਦਾ ਅਮੁੱਲ ਖਜ਼ਾਨਾ ਹੈ। ਝਨਾਂ ਦੀ ਰਾਤ ਪੁਸਤਕ ਵਿਚਲੀ ਨਾਰੀ ਚੇਤਨਾ ਨੂੰ ਲੇਖਿਕਾ ਨੇ ਦਿਸਦੇ ਅਤੇ ਪਾਰਗਾਮੀ ਦ੍ਰਿਸ਼ਾਂ ਨੂੰ ਸਪਸ਼ਟ ਕਰਦਿਆਂ ਸਥੂਲ ਅਤੇ ਨਰਾਕਾਰ ਦ੍ਰਿਸ਼ਾਂ ਵਿੱਚੋਂ ਨਾਰੀ ਚੇਤਨਾ ਦੇ ਸੂਖਮ ਰਹੱਸਾਂ ਦੀਆਂ ਅਨੇਕ ਪਰਤਾਂ ਨੂੰ ਸਾਰਥਿਕ ਬਣਾਉਣ ਵਿਚ ਵਿਸ਼ੇਸ਼ ਨੁਹਾਰ ਦਿੱਤੀ ਹੈ। ਇਹ ਪੁਸਤਕ ਪੰਜਾਬੀ ਸਾਹਿਤ ਜਗਤ ਨੂੰ ਵਿਸ਼ਵ ਨਾਰੀ ਚੇਤਨਾ ਦੇ ਚਿੰਤਨ ਨਾਲ ਜੋੜਨ ਹਿੱਤ ਵਿਸ਼ੇਸ਼ ਕੜੀ ਹੈ; ਜਿਸ ਨਾਲ ਸਾਨੂੰ ਪੰਜਾਬੀ ਸਾਹਿਤ ਚਿੰਤਨ ਵਿਚ ਨਾਰੀ ਚੇਤਨਾ ਵਿਸ਼ਵ ਪ੍ਰਸੰਗ ਨਾਲ ਕਰਿੰਗੜੀ ਪਾਉਣ ਵਿਚ ਵਿਸ਼ੇਸ਼ ਸਾਰਥਿਕਤਾ ਅਤੇ ਸੇਧ ਗ੍ਰਹਿਣ ਕਰਨ ਵਿਚ ਕਿਸੇ ਪੱਖ ਤੋਂ ਜ਼ਰੂਰ ਪਾਠਕ ਦੀ ਰਾਹਨੁਮਾਈ ਕਰੇਗੀ।