ਇਹ ਪੁਸਤਕ ਪੰਜਾਬ ਦੇ 1978 ਤੋਂ 1992 ਤੱਕ ਦੇ ਦੁਖਾਂਤਕ ਇਤਿਹਾਸ ਸੰਬੰਧੀ ਮੌਖਿਕ ਇਤਿਹਾਸ ਦੀ ਇਕ ਵਿਲੱਖਣ ਰਚਨਾ ਹੈ । ਲੇਖਕ ਨੇ ਇਸ ਦੌਰ ਨਾਲ ਜੁੜੇ ਪ੍ਰਮੁੱਖ ਕਿਰਦਾਰਾਂ, ਨੇਤਾਵਾਂ, ਪੱਤਰਕਾਰਾਂ ਆਦਿ ਨਾਲ ਵਿਉਂਤ-ਬੱਧ ਮੁਲਾਕਾਤਾਂ ਕਰ ਕੇ ਲੰਬੇ ਸੰਵਾਦ ਟੇਪ-ਰਿਕਾਰਡ ਕਰ ਕੇ ਦੁਰਲੱਭ ਸੂਚਨਾ ਉਪਲੱਬਧ ਕਰਵਾਈ ਹੈ । ਇਸ ਕਿਤਾਬ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਫੌਜੀ ਹਮਲੇ ਦਾ ਬਿਓਰਾ ਪ੍ਰਾਥਮਿਕ ਸਰੋਤਾਂ ਦੇ ਆਧਾਰ ’ਤੇ ਮਿਲਦਾ ਹੈ । । ਸ੍ਰੀ ਦਰਬਾਰ ਸਾਹਿਬ ਸਾਹਿਬ ’ਤੇ ਹਮਲੇ ਸਮੇਂ ਸਿੱਖਾਂ ਦਾ ਜੋ ਨੁਕਸਾਨ ਹੋਇਆ, ਕਿੰਨੇ ਬੰਦੇ ਮਾਰੇ ਗਏ, ਇਸ ਸਾਰੇ ਦਾ ਵਿਸਥਾਰਤ ਹਾਲ ਲੇਖਕ ਨੇ ਕਈ ਸਾਲ ਮਿਹਨਤ ਕਰ ਕੇ ਇਸ ਪੁਸਤਕ ਰਾਹੀਂ ਮੁਹੱਈਆ ਕਰਵਾਇਆ ਹੈ । ਇਸ ਕਿਤਾਬ ਵਿੱਚ ਪ੍ਰਾਥਮਿਕ ਜਾਣਕਾਰੀ ਰੱਖਣ ਵਾਲੇ 70 ਵਿਅਕਤੀਆਂ ਦੇ ਬਿਆਨ ਦਰਜ ਹਨ । ਲੇਖਕ ਵੱਲੋਂ ਆਪਣੇ ਕੋਲੋਂ ਪੈਸੇ ਖ਼ਰਚ ਕੇ ਥਾਂ-ਥਾਂ ਜਾ ਕੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਬਿਆਨ ਦੇਣ ਲਈ ਪ੍ਰੇਰਨਾ, ਫਿਰ ਉਨ੍ਹਾਂ ਦੇ ਬਿਆਨ ਰਿਕਾਰਡ ਕਰਨਾ ਤੇ ਕਿਤਾਬ ਦੇ ਰੂਪ ਵਿੱਚ ਲਿਖਣਾ, ਇਹ ਸਾਰਾ ਕਾਰਜ ਲੰਬੀ ਘਾਲਣਾ ਤੇ ਮਿਹਨਤ ਦਾ ਨਤੀਜਾ ਹੈ । ਇਸ ਤੋਂ ਇਲਾਵਾ ਲੇਖਕ ਨੇ ਥਾਂ-ਥਾਂ ਤੇ ਆਪਣੀ ਰਾਇ ਦਲੇਰੀ ਨਾਲ ਲਿਖੀ ਹੈ । ਸਿੱਖਾਂ ਦੇ ਲੀਡਰ ਹੋਣ ਭਾਵੇਂ ਸਰਕਾਰ ਦੀ ਗ਼ਲਤੀ ਹੋਵੇ, ਹਰ ਗ਼ਲਤ ਕੰਮ ਨੂੰ ਗ਼ਲਤ ਆਖਿਆ ਹੈ ।