ਅਸੀਂ ਭਾਰਤੀ ਲੋਕ ਪ੍ਰਦੇਸਾਂ ਵਿਚ ਬਹੁ-ਸਮਾਜੀ ਸੋਸਾਇਟੀ ਵਿਚ ਵਸਦੇ ਹਾਂ ਜਿਥੇ ਹਰ ਮੁਲਕ ਦੇ ਲੋਕਾਂ ਨਾਲ ਹਰ ਧਰਮ ਦੇ ਲੋਕਾਂ ਨਾਲ ਵਾਸਤਾ ਰਹਿੰਦਾ ਹੈ । ਅਜਿਹੀ ਮਲਟੀ-ਕਲਚਰਲ ਸੋਸਾਇਟੀ ਵਿਚ ਰਹਿ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ । ਪਰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਦੂਸਰੀਆਂ ਸੱਭੀਅਤਾਵਾਂ ਤੋਂ ਕੁਝ ਵੀ ਸਿੱਖਦੇ ਨਹੀਂ । ਜਦੋਂ ਤੀਕ ਅਸੀਂ ਲੋਕ ਆਪਣੀਆਂ ਮਾਨਸਿਕ ਸੀਮਾਵਾਂ ਨੂੰ ਮੇਟਦੇ ਨਹੀਂ ਉਤਨੀ ਦੇਰ ਅਸੀਂ ਆਪਣੇ ਭਵਿੱਖ ਨੂੰ ਸੁਖਦਾਈ ਨਹੀਂ ਬਣਾ ਸਕਦੇ । ਇਸ ਪੁਸਤਕ ਰਾਹੀਂ ਲੇਖਕ ਆਪਣੇ ਲੋਕਾਂ ਦੀਆਂ ਊਣਤਾਈਆਂ ਵੱਲ ਉਂਗਲੀ ਉਠਾਉਂਦਾ ਹੈ ਤਾਂਕਿ ਜੋ ਬੁਰਾਈਆਂ ਸਾਡੇ ਵਿਚ ਹੈਨ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜੋ ਸਾਡੇ ਲਈ ਸਮਾਜ ਦਾ ਇਕ ਵਧੀਆ ਅੰਗ ਬਣ ਕੇ ਜਿਊਣ ਲਈ ਸਹਾਈ ਹੋਵੇ । ਉਮੀਦ ਹੈ ਇਹ ਤਨਜ਼ੀਆ ਮਿਨੀ ਟੋਟਕੇ ਪਾਠਕਾਂ ਲਈ ਲਾਭਦਾਇਕ ਸਾਬਤ ਹੋਣਗੇ ।