ਇਸ ਪੁਸਤਕ ਦਾ ਗੁਰਮੁਖੀ ਲਿਪੀਅੰਤਰ ਉਰਦੂ ਤੇ ਪੰਜਾਬੀ ਭਾਸ਼ਾਵਾਂ ਦੇ ਲੇਖਕ ਡਾ. ਨਦੀਮ ਅਹਿਮਦ ‘ਨਦੀਮ’ ਨੇ ਬੜੀ ਨਿਪੁੰਨਤਾ ਨਾਲ ਕਰਦੇ ਹੋਏ ਦੋਵਾਂ ਭਾਸ਼ਾਵਾਂ ਦੇ ਮਿਜ਼ਾਜ ਨੂੰ ਬਰਕਰਾਰ ਰੱਖਿਆ ਹੈ । ਉਨ੍ਹਾਂ ਇਸ ਪੁਸਤਕ ਨੂੰ ਵਧੇਰੇ ਲਾਭਦਾਇਕ ਬਣਾਉਣ ਲਈ ਜਿੱਥੇ ਔਖੇ ਸ਼ਬਦਾਂ ਦੇ ਅਰਥ ਦਿੱਤੇ ਹਨ ਉੱਥੇ ਨਾਲ ਹੀ ਕਲਾਮ ਵਿਚ ਸ਼ਾਮਲ ਫਾਰਸੀ ਤੁਕਾਂ ਤੇ ਸ਼ਿਅਰਾਂ ਦੀ ਵਿਆਖਿਆਂ ਵੀ ਕੀਤੀ ਹੈ । ਸ਼ੁਰੂ ਵਿਚ ਡਾ. ਇਕਲਾਬ ਦੇ ਜੀਵਨ ਤੇ ਰਚਨਾ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਫ਼ਲਸਫੇ ਦੇ ਬੁਨਿਆਦੀ ਨੁਕਤਿਆਂ ਨੂੰ ਵੀ ਉਜਾਗਰ ਕੀਤਾ ਹੈ ।