ਇਸ ਪੁਸਤਕ ਵਿਚ ਕਾਂਗੜੇ ਅਤੇ ਅੰਦਰੇਟੇ ਬਾਰੇ ਕਾਫੀ ਜਾਣਕਾਰੀ ਹੈ, ਇਸ ਦਾ ਭੂਗੋਲ ਹੀ ਨਹੀਂ ਇਤਿਹਾਸ ਵੀ। ਤੇ ਫਿਰ ਇਸ ਦੇ ਵਰਤਮਾਨ ਇਤਿਹਾਸ ਵਿਚ ਨੋਰ੍ਹਾ ਰਿਚਰਡਜ਼ ਦਾ ਚਿਹਰਾ ਉਭਰਦਾ ਹੈ ਜਿਸ ਨੂੰ ਬਲਵੰਤ ਗਾਰਗੀ ਨੇ ਪੰਜਾਬੀ ਨਾਟਕ ਦੀ ਨਕੜਦਾਦੀ ਦਾ ਲਾਡਲਾ ਜਿਹਾ ਨਾਮ ਦਿੱਤਾ ਸੀ। ਫਿਰ ਸ. ਸੋਭਾ ਸਿੰਘ ਦਾ ਚਿਹਰਾ ਜਿਸ ਦੀਆਂ ਬਣਾਈਆਂ ਪੇਂਟਿੰਗਜ਼ ਦੇਸ-ਬਿਦੇਸ ਵਿਚ ਵਸਦੇ ਪੰਜਾਬੀਆਂ ਦੇ ਘਰਾਂ ਵਿਚ ਹੀ ਨਹੀਂ ਸੋਭਦੀਆਂ ਉਹਨਾਂ ਦੇ ਦਿਲਾਂ ਵਿਚ ਹੀ ਅਚੇਤੇ ਹੀ ਵਸੀਆਂ ਹੋਈਆਂ ਹਨ। ਫਿਰ ਪ੍ਰਿਥਵੀ ਰਾਜ ਕਪੂਰ, ਫੂਲਾਂ ਰਾਣੀ, ਪ੍ਰੋ. ਜੈ ਦਿਆਲ, ਪੰਡਤ ਮੰਗਤ ਰਾਮ ਤੇ ਹੋਰ ਕਲਾਕਾਰਾਂ ਕਲਾ-ਪ੍ਰੇਮੀਆਂ ਦਾ ਇਸ ਧਰਤੀ ਨਾਲ ਰਿਸ਼ਤਾ ਜੁੜਿਆ। ਜਿਹਨਾਂ ਦੇ ਜੁੜਨ ਨਾਲ ਇਸ ਧਰਤੀ ਨਾਲ ਰਿਸ਼ਤਾ ਜੁੜਿਆ। ਜਿਹਨਾਂ ਦੇ ਜੁੜਨ ਨਾਲ ਇਸ ਧਰਤੀ ਨੂੰ ਹਰਬੀਰ ਸਿੰਘ ਭੰਵਰ ਦੀ ਕਲਮ ਤੋਂ ਕਲਾਕਾਰਾਂ ਦੀ ਧਰਤੀ ਦਾ ਖਿਤਾਬ ਮਿਲਿਆ।