ਯਾਦਵਿੰਦਰ ਕਰਫ਼ਿਊ ਇਸ ਕਿਤਾਬ ਵਿਚ ਆਪੇ ਪੁੱਛਦਾ ਤੇ ਆਪੇ ਦੱਸਦਾ ਏ ਕਿ ਇਹਨੂੰ ਓਸ ਪੰਜਾਬ ਦੀ ਚਿੰਤਾ ਹੈ, ਜਿਹਨੂੰ ਅਪਣੀ ਕੌਮੀ ਪਛਾਣ ਦਾ ਹੀ ਨਹੀਂ ਪਤਾ; ਜਿਸ ਪੰਜਾਬ ਵਿਚ ਅਪਣਿਆਂ ਨੇ ਹੀ ਮਰਦਾਨੇ ਨੂੰ ਨਾਨਕ ਤੋਂ ਤ੍ਰੋੜ ਰਖਿਆ ਹੈ। ਇਹ ਉਹ ਪੰਜਾਬ ਹੈ, ਜੋ ਵਿਸ਼ਵ ਕੌਰਪੋਰੇਟ ਪੂੰਜੀਵਾਦ ਦੀ ਜਕੜ ਵਿਚ ਗ਼ਰਕ ਰਿਹਾ ਹੈ; ਉਹ ਪੰਜਾਬ ਜੋ ਭਗਵੇਂ-ਨੀਲੇ-ਚਿੱਟੇ ਗੈਂਗਸਟਰ ਹੁਕਮਰਾਨਾਂ ਦਾ ਨਸ਼ੇੜੀ ਕੀਤਾ ਕਰਜ਼ਿਆਂ ਦੀ ਸੂਲ਼ੀ ਟੰਗਿਆ ਲਟਕ ਰਿਹਾ ਹੈ। ਪਤ੍ਰਕਾਰ ਹੋਣ ਕਰਕੇ ਯਾਦਵਿੰਦਰ ਸ਼ੀਂਹ ਰਾਜਿਆਂ ਦੇ ਅੰਦਰਲੇ ਕੁਹਜ ਦਾ ਭੇਤੀ ਹੈ। ਇਹ ਭੇਤ ਇਹਨੇ ਇਸ ਕਿਤਾਬ ਵਿਚ ਪਾਠਕ ਨੂੰ ਕੋਲ਼ ਬਹਿ ਕੇ ਦੱਸੇ ਹਨ।