ਇਸ ਪੁਸਤਕ ਵਿਚ ਸਤਿ-ਸਰੂਪ ਭਗਵਾਨ ਦੀ ਉਪਸਾਨਾ ਹੈ। ਅਸੀਂ ਸਚਿਆਰੇ ਕਿਵੇਂ ਹੋਵੀਏ – ਅਰੰਭ ਵਿਚ ਅਜੇਹਾ ਪ੍ਰਸ਼ਨ ਕੀਤਾ ਗਿਆ ਹੈ ਅਤੇ ਅੰਤ ਵਿਚ ਸਾਨੂੰ ‘ਸਚ-ਖੰਡ’ ਅਪੜਾ ਦਿਤਾ ਹੈ। ਵਿਚਕਾਰ ਸਾਧਨਾ ਦਾ ਵਰਣਨ ਹੈ। ਇਹ ਸਾਧਨਾ ਸਭ ਦਾ ਸਮਾਵੇਸ਼ ਕਰਨ ਵਾਲੀ ਹੈ, ਜਿਸ ਦੇ ਅੱਠ ਅੰਤਲੀ ਪਉੜੀ ਵਿਚ ਦਸੇ ਹਨ।