‘ਜਪੁਜੀ’ ਵਿਚ ਧਰਮ-ਖੰਡ, ਗਿਆਨ-ਖੰਡ, ਸਰਮ-ਖੰਡ, ਕਰਮ-ਖੰਡ ਅਤੇ ਸੱਚ-ਖੰਡ ਦਾ ਵਰਨਣ ਪਉੜੀ 35 ਤੋਂ 37 ਵਿਚ ਕੀਤਾ ਗਿਆ ਹੈ। ਇਹਨਾਂ ਪੰਜ-ਖੰਡਾਂ ਸੰਬੰਧੀ ਵਿਦਵਾਨ ਆਪਣੇ ਵਿਚਾਰ ਸਮੇਂ ਸਮੇਂ ਪੇਸ਼ ਕਰਦੇ ਰਹੇ ਹਨ। ਇਸ ਪੁਸਤਕ ਵਿਚ ਪ੍ਰੋਫੈਸਰ ਰਾਮ ਸਿੰਘ ਨੇ ਆਪਣੀ ਖੋਜ ਦੇ ਵੱਖ ਵੱਖ ਪੱਖਾਂ ਨੂੰ ਸੰਖੇਪ ਵਿਚ ਪੇਸ਼ ਕੀਤਾ ਹੈ। ਇਸ ਵਿਚ ਪ੍ਰਗਟਾਏ ਗਏ ਵਿਚਾਰ ਗੁਰਮਤਿ ਦੇ ਪ੍ਰੇਮੀਆਂ ਨੂੰ ਵਧੇਰੇ ਖੋਜ ਕਰਨ ਲਈ ਉਤਸ਼ਾਹ ਪ੍ਰਦਾਨ ਕਰਨਗੇ।