ਇਹ ਪੁਸਤਕ ਗੁਰੂ ਅਰਜਨ ਦੇਵ: ਜੀਵਨ ਤੇ ਬਾਣੀ ਉਹਨਾਂ ਦੇ ਬਾਣੀ ਚਿੰਤਨ ਦੀ ਸ਼ੁਰੂਆਤ ਹੀ ਨਹੀਂ ਉਹਨਾਂ ਦੇ ਮਿਆਰੀ ਅਕਾਦਮਿਕ ਸਫਰ ਦੀ ਪ੍ਰਮਾਣਿਕ ਨੀਂਹ ਵੀ ਹੈ। ਗੁਰੂ ਅਰਜਨ ਦੇਵ ਬਾਣੀ ਦੇ ਵਸਤੂ-ਵਿਧਾਨ ਪੱਖੋਂ ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਇਸ ਬਾਣੀ ਦੇ ਕਾਵਿ-ਸ਼ਾਸਤਰੀ ਅਧਿਐਨ ਰਾਹੀਂ ਉਹਨਾਂ ਨੇ ਬਾਣੀ ਅਧਿਐਨ ਦਾ ਜਿਹੜਾ ਮਾਡਲ ਸਿਰਜਿਆ ਉਸ ਨੇ ਬਾਣੀ ਚਿੰਤਨ ਦੇ ਖੇਤਰ ਵਿਚ ਨਵੀਆਂ ਲੀਹਾਂ ਪਾਈਆਂ। ਬਾਣੀ ਚਿੰਤਨ ਦੇ ਖੇਤਰ ਵਿਚ ਕੰਮ ਕਰਨ ਵਾਲੇ ਵਿਦਿਆਰਥੀਆਂ ਤੇ ਖੋਜਾਰਥੀਆਂ ਲਈ ਇਹ ਮਾਡਲ ਅਨੁਕਰਨਯੋਗ ਹੈ।