ਗੁਰਬਾਣੀ ਕਿਸਮਾ-ਕਿਸਮੀ ਦਾ ਭਰਪੂਰ ਖ਼ਜ਼ਾਨਾ ਹੈ, ਭੰਡਾਰ ਹੈ ਹਰ ਪ੍ਰਕਾਰ ਦਾ – ਸਿੱਧੇ ਬਿਆਨ ਹਨ, ਉਦਾਹਰਣ-ਮਾਤਰ ਕਥਾਵਾਂ ਹਨ, ਇਤਿਹਾਸਕ ਤੇ ਮਿਥਿਹਾਸਕ ਵਾਰਤਾਵਾਂ ਹਨ, ਸਿੱਧੇ ਆਦੇਸ਼ ਹਨ, ਸੰਦੇਸ਼ ਹਨ, ਉਪਦੇਸ਼ ਹਨ । ਇਸ ਸਭ ਕਾਸੇ ਨੂੰ ਤਰਤੀਬ ਅਤੇ ਕਰਕੀਬਬੱਧ ਰੂਪ ਵਿਚ ਇਕਮੁੱਠਤਾ ਦੇਣ ਤੇ ਗ੍ਰਹਿਣ ਕਰ ਕੇ ਸਰਬ-ਤੱਤਾਂ ਦਾ ਸਾਰ ਧਿਆਨ-ਬੋਧ ਕਰਨ ਦੀ ਲੋੜ ਹੈ । ਸ਼ੁਰੂ ਤੋਂ ਹੀ ਇਸ ਦੀ ਲੋੜ ਤੁਰੀ ਆਉਂਦੀ ਹੈ –ਲੋੜ ਪੂਰਤੀ ਕਰਨ ਦੇ ਕੁੱਝ ਜਤਨ ਹੋਏ ਹਨ ਅਤੇ ਹੁਣ ‘ਗੁਰਬਾਣੀ ਤੱਤਸਾਰ’ ਪੁਸਤਕ ਦੇ ਰੂਪ ਵਿਚ ਡਾ. ਮਾਨ ਸਿੰਘ ਨਿਰੰਕਾਰੀ ਜੀ ਦੇ ਅਣਥੱਕ ਹੱਥੋਂ ਉਤਾਰਾ ਹੋਇਆ ਹੈ