ਇਸ ਸੰਗ੍ਰਹਿ ਵਿਚ ਸੰਕਲਿਤ ਕਵਿਤਾ ਉਨ੍ਹਾਂ ਕਵੀਆਂ ਦੀ ਹੈ ਜਿਨ੍ਹਾਂ ਨੇ ਅਮਰੀਕਾ ਤੇ ਕੈਨੇਡਾ ਵਿਖੇ ਗ਼ਦਰ ਲਹਿਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ । ਇਹ ਰਚਨਾਵਾਂ ਪਹਿਲਾਂ ਕੈਨੇਡਾ ਤੇ ਅਮਰੀਕਾ ਵਿਚ ਉਸ ਸਮੇਂ ਪਰਕਾਸ਼ਿਤ ਹੁੰਦੇ ਵੱਖ-ਵੱਖ ਸਥਾਨਕ ਪੱਤਰਾਂ ਵਿਚ ਅਕਸਰ ਫਰਜ਼ੀ ਨਾਵਾਂ ਹੇਠ ਛਪਦੀਆਂ ਰਹੀਆਂ । ਗਿਆਨੀ ਕੇਸਰ ਸਿੰਘ (ਸੱਰੀ, ਕੈਨੇਡਾ) ਨੇ ਕਰੜੀ ਮਿਹਨਤ ਤੇ ਡੂੰਘੀ ਲਗਨ ਨਾਲ ਇਨ੍ਹਾਂ ਕਵਿਤਾਵਾਂ ਨੂੰ ਲੱਭ ਕੇ ਇਸ ਅਨਮੋਲ ਵਿਰਸੇ ਨੂੰ ਸੰਭਾਲਣ ਦਾ ਅਤਿ-ਪਰਸੰਸਾਜਨਕ ਕੰਮ ਕੀਤਾ ਹੈ ।