ਗ਼ਾਲਿਬ-ਜੀਵਨ, ਸ਼ਾਇਰੀ ਅਤੇ ਖ਼ਤ ਨੇ ਪੰਜਾਬੀ ਸਾਹਿਤ ਵਿਚ ਇਕ ਨਵਾਂ ਮੀਲ ਪੱਥਰਕਾਇਮ ਕਰ ਦਿੱਤਾ ਹੈ । ਇਹ ਇਕ ਪੜ੍ਹਨ ਯੋਗ, ਸਾਂਭਣ ਯੋਗ ਅਤੇ ਤੋਹਫ਼ੇ ਦੇ ਤੌਰ ’ਤੇ ਦਿੱਤੇ ਜਾਣ ਯੋਗ ਬਹੁਤ ਸਾਰਥਕ ਅਤੇ ਦਿਲਚਸਪ ਕਿਤਾਬ ਹੈ । ਇਹ ਕਿਤਾਬ ਮਹਾਨ ਸ਼ਾਇਰ ਗ਼ਾਲਿਬ ਦੇ ਚੇਹਰੇ ਮੋਹਰੇ, ਉਸਦੇ ਜੀਅ-ਜਾਮੇ, ਇਸਦੇ ਰੂਹ ਅਤੇ ਉਸਦੇ ਦੁੱਖਾਂ-ਸੁੱਖਾਂ ਦੀ ਗਹਿਰੀ ਮਹਿਰਮ ਹੈ । ਉਰਦੂ ਅਦਬ ਦੇ ਮਾਯਾ-ਨਾਜ਼ ਸ਼ਾਇਰ ਗ਼ਾਲਿਬ ਬਾਰੇ ਪੰਜਾਬੀ ਵਿਚ ਇਹ ਪਹਾਲੀ ਅਨਮੋਲ ਰਚਨਾ ਹੈ ਜਿਸ ਵਿਚ ਉਸਦੀ ਸ਼ਾਇਰੀ ਦਾ ਜਲੌਅ ਵੀ ਸਮੋਇਆ ਹੋਇਆ ਹੈ, ਉਸਦੇ ਖ਼ਤਾ ਦਾ ਅਪਣੱਤ ਭਰਿਆ ਮੌਲਿਕ ਅੰਦਾਜ਼ ਵੀ, ਉਸਦੇ ਦੁਖਾਂਤਕ ਜੀਵਨ ਦੀ ਮੁਕੰਮਲ ਝਲਕ ਵੀ ਅਤੇ ਉਸਦੀ ਹਾਜ਼ਰ-ਜਵਾਬੀ ਅਤੇ ਵਿਅੰਗ ਦੇ ਰੋਸ਼ਨ ਸ਼ਗੂਫ਼ੇ ਵੀ ।