ਇਸ ਪੁਸਤਕ ਵਿਚ ਸਰਦਾਰ ਧੰਨਾ ਸਿੰਘ ਗੁਲਸ਼ਨ ਦੀ ਚੋਣਵੀਂ ਕਵਿਤਾ ਨੂੰ ਸੰਕਲਿਤ ਕੀਤਾ ਗਿਆ ਹੈ । ਗੁਲਸ਼ਨ ਜੀ ਪ੍ਰਸਿੱਧ ਕਵੀਸ਼ਰ ਅਤੇ ਇਕ ਪ੍ਰਮੁੱਖ ਰਾਜਨੈਤਿਕ ਨੇਤਾ ਹਨ । ਉਨ੍ਹਾਂ ਦੀ ਕਵੀਸ਼ਰੀ ਸਿੱਖ ਇਤਿਹਾਸ ਨੂੰ ਚਿੱਤਰਨ ਤੋਂ ਇਲਾਵਾ ਦੇਸ਼ ਪਿਆਰ ਦੀਆਂ ਭਾਵਨਾਵਾਂ ਨਾਲ ਵੀ ਭਰਪੂਰ ਹੈ । ਸਰਲ ਅਤੇ ਸਾਦਾ ਸ਼ਬਦਾਵਲੀ ਵਿਚ ਲਿਖੀ ਗੁਲਸ਼ਨ ਜੀ ਦੀ ਕਵੀਸ਼ਰੀ ਬੜੀ ਪ੍ਰੇਰਣਾਦਾਇਕ ਅਤੇ ਪ੍ਰਭਾਵਸ਼ਾਲੀ ਹੈ । ਉਨ੍ਹਾਂ ਦੀ ਕਵੀਸ਼ਰੀ ਦੀ ਲੋਕ-ਪ੍ਰਿਯਤਾ ਨੇ ਹੀ ਉਨ੍ਹਾਂ ਨੂੰ ਰਾਜਨੈਤਿਕ ਖੇਤਰ ਵਿਚ ਸਫ਼ਲਤਾ ਪ੍ਰਦਾਨ ਕੀਤੀ ਹੈ । ਉਨ੍ਹਾਂ ਦੀਆਂ ਨੋਟ-ਬੁੱਕਾਂ ਵਿਚ ਦਰਜ ਕਵਿਤਾਵਾਂ ਨੂੰ ਚੁਣ ਕੇ ਇਹ ਸੰਕਲਨ ਤਿਆਰ ਕੀਤਾ ਗਿਆ ਹੈ ।